ਸੋਨੇ ਦੀ ਕੀਮਤ ’ਚ ਭਾਰੀ ਗਿਰਾਵਟ
New Delhi,14 Feb,2024,(Bol Punjab De):- ਕੌਮਾਂਤਰੀ ਬਾਜ਼ਾਰ ’ਚ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਗਿਰਾਵਟ ਦੇ ਵਿਚਕਾਰ ਬੁਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ (Delhi Bullion Market) ’ਚ ਸੋਨਾ 750 ਰੁਪਏ ਦੀ ਗਿਰਾਵਟ ਨਾਲ 62,350 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ,ਐਚ.ਡੀ.ਐਫ.ਸੀ. ਸਕਿਓਰਿਟੀਜ਼ (HDFC Securities) ਨੇ ਇਹ ਜਾਣਕਾਰੀ ਦਿਤੀ,ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 63,100 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ,ਇਸ ਦੇ ਨਾਲ ਹੀ ਚਾਂਦੀ 1,400 ਰੁਪਏ ਦੀ ਗਿਰਾਵਟ ਨਾਲ 74,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ,ਪਿਛਲੇ ਕਾਰੋਬਾਰੀ ਸੈਸ਼ਨ ’ਚ ਚਾਂਦੀ 75,400 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ,ਐਚ.ਡੀ.ਐਫ.ਸੀ. ਸਕਿਓਰਿਟੀਜ਼ (HDFC Securities) ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਵਿਦੇਸ਼ੀ ਬਾਜ਼ਾਰਾਂ ਤੋਂ ਸੰਕੇਤ ਲੈਂਦੇ ਹੋਏ ਦਿੱਲੀ (24 ਕੈਰਟ) ’ਚ ਸੋਨੇ ਦੀ ਸਪਾਟ ਕੀਮਤ 750 ਰੁਪਏ ਦੀ ਗਿਰਾਵਟ ਨਾਲ 62,350 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈ,’’ਕੌਮਾਂਤਰੀ ਬਾਜ਼ਾਰ ’ਚ ਕਾਮੈਕਸ (ਜਿਣਸ ਬਾਜ਼ਾਰ) ’ਚ ਸੋਨੇ ਦਾ ਸਪਾਟ ਪਿਛਲੇ ਬੰਦ ਦੇ ਮੁਕਾਬਲੇ 26 ਡਾਲਰ ਘੱਟ ਕੇ 1995 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ,ਸੋਨੇ ਦੀ ਸਪਾਟ ਕੀਮਤ ਦਸੰਬਰ 2023 ਤੋਂ ਬਾਅਦ ਪਹਿਲੀ ਵਾਰ 2,000 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਆਈ ਹੈ,ਇਸ ਦੇ ਨਾਲ ਹੀ ਚਾਂਦੀ 21.97 ਡਾਲਰ ਪ੍ਰਤੀ ਔਂਸ ’ਤੇ ਆ ਗਈ।