National

ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਸਣੇ 26 ਕਿਸਾਨ ਜਥੇਬੰਦੀਆਂ ਨੇ 16 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ

Chandigarh,11 Feb,2024,(Bol Punjab De):-  ਸੰਯੁਕਤ ਕਿਸਾਨ ਮੋਰਚਾ (United Kisan Morcha) ਤੇ ਕਿਸਾਨ ਮਜ਼ਦੂਰ ਮੋਰਚਾ ਸਣੇ 26 ਕਿਸਾਨ ਜਥੇਬੰਦੀਆਂ ਨੇ 16 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੈ,ਕਿਸਾਨਾਂ ਨੇ ਕਿਹਾ ਕਿ ਉਹ 10,000 ਟਰੈਕਟਰ-ਟਰਾਲੀਆਂ ‘ਤੇ ਦਿੱਲੀ ਜਾਣ ਲਈ ਹਰਿਆਣਾ ਵਿਚ ਦਾਖਲ ਹੋਣਗੇ,ਇਸ ਨੂੰ ਲੈ ਕੇ ਦਿੱਲੀ ਪੁਲਿਸ ਅਲਰਟ (Delhi Police Alert) ਹੋ ਗਈ ਹੈ।

ਦਿੱਲੀ-ਹਰਿਆਣਾ ਬਾਰਡਰ (Delhi-Haryana Border) ‘ਤੇ ਸਖਤੀ ਵਧਾ ਦਿੱਤੀ ਗਈ ਹੈ,ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ, ਪੰਜਾਬ ਦੇ ਸ਼ੰਭੂ, ਖਨੌਰੀ ਸਣੇ ਸਾਰੇ ਬਾਰਡਰ ਸੀਲ (Border Seal) ਕਰ ਦਿੱਤੇ ਗਏ ਹਨ,ਦੂਜੇ ਪਾਸੇ ਸਿੰਘੂ ਤੇ ਟਿਕਰੀ ਬਾਰਡਰ ‘ਤੇ ਵੀ ਸੀਮੈਂਟ ਦੇ ਬੈਰੀਕੇਡ ਲਗਾ ਦਿੱਤੇ ਗਏ ਹਨ,ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ਦੇ ਸ਼ੰਭੂ ਬਾਰਡਰ ਤੇ ਫਤੇਹਾਬਾਦ ਵਿਚ ਬੈਰੀਕੇਡਸ ਤੇ ਲੋਹੇ ਦੀਆਂ ਕੀਲਾਂ ਲਗਾ ਦਿੱਤੀਆਂ ਗਈਆਂ ਹਨ।

ਹਰਿਆਣਾ ਦੇ 7 ਜ਼ਿਲ੍ਹਿਆਂ ਵਿਚ ਸਵੇਰੇ 6 ਵਜੇ ਤੋਂ ਮੋਬਾਈਲ ਇੰਟਰਨੈੱਟ, ਡੋਂਗਲ ਤੇ ਬਲਕ SMS ਬੰਦ ਕਰ ਦਿੱਤੇ ਗਏ ਹਨ,ਇਹ ਰੋਕ ਅੰਬਾਲਾ, ਹਿਸਾਰ, ਕੁਰੂਕਸ਼ੇਤਰ, ਕੈਥਲ, ਜੀਂਦ, ਫਤਿਆਬਾਦ ਤੇ ਪੁਲਿਸ ਜ਼ਿਲ੍ਹਾ ਡਬਵਾਲੀ ਸਣੇ ਸਿਰਸਾ ਜ਼ਿਲ੍ਹੇ ਵਿਚ ਰਹੇਗੀ,ਇਹ ਹੁਕਮ 13 ਫਰਵਰੀ ਦੀ ਰਾਤ 12 ਵਜੇ ਤੱਕ ਲਾਗੂ ਰਹਿਣਗੇ,ਹਰਿਆਣਾ ਦੇ ਸੋਨੀਪਤ, ਝੱਜਰ, ਪੰਚਕੂਲਾ, ਅੰਬਾਲਾ, ਕੈਥਲ, ਹਿਸਾਰ, ਸਿਰਸਾ, ਫਤਿਆਬਾਦ ਤੇ ਜੀਂਦ ਸਣੇ 12 ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ ਕੀਤੀ ਗਈ ਹੈ,ਪੰਜਾਬ ਤੇ ਦਿੱਲੀ ਦੇ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਹਨ,ਕੇਂਦਰ ਸਰਕਾਰ ਨੇ ਪੈਰਾ ਮਿਲਟਰੀ ਦੀਆਂ 64 ਕੰਪਨੀਆਂ ਨੂੰ ਹਰਿਆਣਾ ਭੇਜ ਦਿੱਤਾ ਹੈ,ਜਿਨ੍ਹਾਂ ਵਿਚ BSF ਤੇ CRPF ਦੇ ਜਵਾਨ ਵੀ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button