ਮੱਧ ਪ੍ਰਦੇਸ਼ ਦੇ ਹਰਦਾ ਕਸਬੇ ’ਚ ਮੰਗਲਵਾਰ ਨੂੰ ਇਕ ਪਟਾਕਾ ਫੈਕਟਰੀ ’ਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗਣ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 200 ਹੋਰ ਜ਼ਖਮੀ
Harda/Bhopal:- ਮੱਧ ਪ੍ਰਦੇਸ਼ ਦੇ ਹਰਦਾ ਕਸਬੇ ’ਚ ਮੰਗਲਵਾਰ ਨੂੰ ਇਕ ਪਟਾਕਾ ਫੈਕਟਰੀ (Firecracker Factory) ’ਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗਣ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 200 ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦਸਿਆ ਕਿ ਫੈਕਟਰੀ ਦੇ ਆਲੇ-ਦੁਆਲੇ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਸ ਘਟਨਾ ਦੇ ਕੁੱਝ ਵੀਡੀਉ ਸੋਸ਼ਲ ਮੀਡੀਆ (Video Social Media) ’ਤੇ ਸਾਹਮਣੇ ਆਏ ਹਨ, ਜਿਸ ’ਚ ਮੌਕੇ ’ਤੇ ਰੁਕ-ਰੁਕ ਕੇ ਧਮਾਕੇ ਹੋਣ ਅਤੇ ਲੋਕ ਅਪਣੇ ਆਪ ਨੂੰ ਬਚਾਉਣ ਲਈ ਭੱਜਦੇ ਨਜ਼ਰ ਆ ਰਹੇ ਹਨ,ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਪਟਾਕਾ ਫੈਕਟਰੀ (Firecracker Factory) ’ਚ ਧਮਾਕੇ ਤੋਂ ਬਾਅਦ ਲੱਗੀ ਅੱਗ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਨੇ ਮੰਤਰੀ ਉਦੈ ਪ੍ਰਤਾਪ ਸਿੰਘ, ਵਧੀਕ ਮੁੱਖ ਸਕੱਤਰ ਅਜੀਤ ਕੇਸਰੀ ਅਤੇ ਡਾਇਰੈਕਟਰ ਜਨਰਲ ਹੋਮ ਗਾਰਡ ਅਰਵਿੰਦ ਕੁਮਾਰ ਨੂੰ ਹੈਲੀਕਾਪਟਰ ਰਾਹੀਂ ਹਰਦਾ ਪਹੁੰਚਣ ਦੇ ਹੁਕਮ ਦਿਤੇ। ਅਧਿਕਾਰੀ ਨੇ ਦਸਿਆ ਕਿ ਇੰਦੌਰ, ਭੋਪਾਲ ਦੇ ਹਸਪਤਾਲਾਂ ਅਤੇ ਰਾਜ ਦੀ ਰਾਜਧਾਨੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਨੂੰ ਐਮਰਜੈਂਸੀ ਲਈ ਜ਼ਰੂਰੀ ਪ੍ਰਬੰਧ ਕਰਨ ਦੇ ਹੁਕਮ ਦਿਤੇ ਗਏ ਹਨ। ਅੱਗ ਬੁਝਾਉਣ ਲਈ ਇੰਦੌਰ ਅਤੇ ਭੋਪਾਲ ਤੋਂ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਵੀ ਭੇਜੀਆਂ ਗਈਆਂ। ਅਧਿਕਾਰੀ ਨੇ ਦਸਿਆ ਕਿ ਮੁੱਖ ਮੰਤਰੀ ਨੇ ਇਸ ਘਟਨਾ ਦੇ ਸਬੰਧ ’ਚ ਇਕ ਬੈਠਕ ਵੀ ਬੁਲਾਈ ਹੈ।