ਚੰਡੀਗੜ੍ਹ ’ਚ ਬਦਲਿਆ ਸਰਕਾਰੀ ਸਕੂਲਾਂ ਦਾ ਸਮਾਂ
Chandigarh,05 Feb,2024,(Bol Punjab De):- ਚੰਡੀਗੜ੍ਹ ਵਿਚ ਸਿੱਖਿਆ ਵਿਭਾਗ (Department of Education) ਨੇ ਇਕ ਵਾਰ ਫਿਰ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿਤਾ ਹੈ,ਸਿੱਖਿਆ ਵਿਭਾਗ ਅਨੁਸਾਰ ਸਿੰਗਲ ਸ਼ਿਫਟ (Single Shift) ਵਿਚ ਚੱਲਣ ਵਾਲੇ ਸਕੂਲ ਸਵੇਰੇ 8:10 ਤੋਂ ਦੁਪਹਿਰ 2:30 ਵਜੇ ਤਕ ਖੁੱਲ੍ਹਣਗੇ,ਇਸ ਦੇ ਨਾਲ ਹੀ ਬੱਚਿਆਂ ਦਾ ਸਮਾਂ ਦੁਪਹਿਰ 8:20 ਤੋਂ 2:20 ਤਕ ਹੋਵੇਗਾ,ਇਸੇ ਤਰ੍ਹਾਂ ਡਬਲ ਸ਼ਿਫਟ ਵਿਚ ਚੱਲਣ ਵਾਲੇ ਸਕੂਲਾਂ ਲਈ 6ਵੀਂ ਤੋਂ 12ਵੀਂ ਜਮਾਤਾਂ ਦਾ ਸਮਾਂ ਸਵੇਰੇ 7:50 ਤੋਂ 2:10 ਤਕ ਹੋਵੇਗਾ,ਡਬਲ ਸ਼ਿਫਟ (Double Shift) ਵਾਲੇ ਸਕੂਲਾਂ ਦਾ ਸਮਾਂ ਅਧਿਆਪਕਾਂ ਲਈ ਸਵੇਰੇ 7.50 ਤੋਂ 2.10 ਵਜੇ ਅਤੇ ਬੱਚਿਆਂ ਲਈ ਸਵੇਰੇ 8 ਤੋਂ ਦੁਪਹਿਰ 1.15 ਵਜੇ ਤਕ ਹੋਵੇਗਾ,ਦੂਸਰੀ ਸ਼ਿਫਟ ਦੇ ਅਧਿਆਪਕਾਂ ਦਾ ਸਮਾਂ ਸਵੇਰੇ 10.50 ਤੋਂ ਸ਼ਾਮ 5.10 ਵਜੇ ਅਤੇ ਬੱਚਿਆਂ ਲਈ 12.45 ਤੋਂ ਸ਼ਾਮ 5 ਵਜੇ ਤਕ ਹੋਵੇਗਾ,ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 8 ਜਨਵਰੀ ਤੋਂ ਸਕੂਲ ਖੁੱਲ੍ਹਣੇ ਸਨ ਪਰ ਇਸ ਤੋਂ ਪਹਿਲਾਂ 6 ਜਨਵਰੀ ਨੂੰ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਹੁਕਮ ਜਾਰੀ ਕਰਕੇ ਸਕੂਲਾਂ ਦਾ ਸਮਾਂ ਬਦਲ ਦਿਤਾ ਸੀ ਕਿਉਂਕਿ ਉਸ ਸਮੇਂ ਚੰਡੀਗੜ੍ਹ ਵਿਚ ਬਹੁਤ ਠੰਢ ਸੀ,ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਸਕੂਲਾਂ ਦਾ ਸਮਾਂ ਵੱਧ ਤੋਂ ਵੱਧ ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤਕ ਤੈਅ ਕੀਤਾ ਸੀ,ਹੁਣ ਤਾਪਮਾਨ ‘ਚ ਹੌਲੀ-ਹੌਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ,ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।