ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇੜੇ ਹੈਰੀਟੇਜ ਸਟਰੀਟ ‘ਤੇ ਪ੍ਰੀ-ਵੈਡਿੰਗ ਸ਼ੂਟ ‘ਤੇ ਪਾਬੰਦੀ
Amritsar Sahib,04 Feb,2024,(Bol Punjab De):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Shri Harmandir Sahib Ji) ਨੇੜੇ ਹੈਰੀਟੇਜ ਸਟਰੀਟ (Heritage Street) ‘ਤੇ ਪ੍ਰੀ-ਵੈਡਿੰਗ ਸ਼ੂਟ (Pre-Wedding Shoot) ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਧਾਰਮਿਕ ਸਥਾਨਾਂ ਉਪਰ ਅਜਿਹੇ ਕੰਮ ਸ਼ੋਭਾ ਨਹੀਂ ਦਿੰਦੇ। ਪੁਲਿਸ ਪ੍ਰਸ਼ਾਸਨ ਨੇ ਫੋਟੋਗ੍ਰਾਫਰਾਂ ਅਤੇ ਸੈਲਾਨੀਆਂ ਨਾਲ ਮੀਟਿੰਗ ਕੀਤੀ।
ਇਸ ਤੋਂ ਬਾਅਦ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੇੜੇ ਵਿਰਾਸਤੀ ਸਟ੍ਰੀਟ ਉਤੇ ਅੱਜ ਪ੍ਰੀ ਵੈਡਿੰਗ ਉਪਰ ਰੋਕ ਲਗਾ ਦਿੱਤੀ ਅਤੇ ਉਥੇ ਇਕ ਬੋਰਡ ਲਗਾ ਦਿੱਤਾ ਗਿਆ। ਇਸ ਮੌਕੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਸੈਲਾਨੀਆਂ ਅਤ ਫੋਟੋਗ੍ਰਾਫਰਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਪਤਾ ਚੱਲਿਆ ਕਿ ਪ੍ਰੀ ਵੈਡਿੰਗ ਦੇ ਸਮੇਂ ਇਕੱਠੇ ਲੋਕ ਇਕੱਠੇ ਹੁੰਦੇ ਹਨ। ਇਸ ਕਾਰਨ ਸ੍ਰੀ ਦਰਬਾਰ ਸਾਹਿਬ ਜੀ ਆਉਣ ਵਾਲੀ ਸੰਗਤ ਲਈ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। ਇਸ ਮੌਕੇ ਇੰਸਪੈਕਟਰ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ ਅਤੇ ਅੱਜ ਇਸ ਜਗ੍ਹਾ ‘ਤੇ ਬੋਰਡ ਲਗਾਇਆ ਗਿਆ ਹੈ ਕਿਉਂਕਿ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਇਹ ਮੁੱਦਾ ਉਠਿਆ ਸੀ। ਅੰਮ੍ਰਿਤਸਰ ‘ਚ ਪ੍ਰੀ-ਵੈਡਿੰਗ ਸ਼ੂਟ ਦਾ ਸਿਲਸਿਲਾ ਚੱਲ ਰਿਹਾ ਹੈ, ਜਿੱਥੇ ਲੋਕ ਸਵੇਰੇ-ਸਵੇਰੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਜਾਂਦੇ ਰਸਤੇ ‘ਚ ਹੈਰੀਟੇਜ ਸਟਰੀਟ ‘ਤੇ ਗੁਰਬਾਣੀ ਦਾ ਜਾਪ ਕਰਦੇ ਸਨ। ਲੋਕਾਂ ਨੇ ਇਸ ‘ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਐਸਜੀਪੀਐਸ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਪ੍ਰਸ਼ਾਸਨ ਕੋਲ ਇਹ ਮੁੱਦਾ ਉਠਾਇਆ ਸੀ।