110 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੰਡੀ ਵਿੱਤੀ ਸਹਾਇਤਾ
Shri Anandpur Sahib January 26, 2024,(Bol Punjab De):- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ (Harjot Singh Bains Cabinet Minister) ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 22 ਮਹੀਨਿਆ ਵਿੱਚ ਲੋਕਾਂ ਨਾਲ ਕੀਤੇ ਵਧੇਰੇ ਵਾਅਦੇ ਤੇ ਗ੍ਰੰਟੀਆ ਪੂਰੀਆਂ ਕਰ ਦਿੱਤੀਆਂ ਹਨ। ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਕ੍ਰਾਤੀਕਾਰੀ ਪੁਲਾਘਾ ਪੁੱਟੀਆਂ ਗਈਆਂ ਹਨ, ਬਿਜਲੀ ਬਿੱਲ ਜੀਰੋ ਆਉਣ ਨਾਲ ਘਰੇਲੂ ਖਪਤਕਾਰਾ ਨੂੰ ਵੱਡਾ ਆਰਥਿਕ ਲਾਭ ਪ੍ਰਾਪਤ ਹੋਇਆ ਹੈ। ਸੂਬੇ ਦੇ 8 ਹਜ਼ਾਰ ਤੋ ਵਧੇਰੇ ਸਕੂਲਾ ਦੀ ਚਾਰਦੀਵਾਰੀ ਅਤੇ ਹਜ਼ਾਰਾ ਸਕੂਲਾਂ ਵਿਚ ਕਮਰੇ, ਲੈਬੋਰਟਰੀ, ਪਖਾਨੇ ਅਤੇ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਅੱਜ ਸਥਾਨਕ ਚਰਨ ਗੰਗਾ ਸਟੇਡੀਅਮ (Charan Ganga Stadium) ਵਿੱਚ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ ਦੇਸ਼ਾ ਵਿਦੇਸ਼ਾ ਵਿੱਚ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਿਹਤਰੀਨ ਕਾਰਗੁਜਾਰੀ ਦੀ ਸ਼ਲਾਘਾ ਹੋ ਰਹੀ ਹੈ। ਅਸੀ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ, ਸਸਤੀ ਸ਼ੋਹਰਤ ਨੂੰ ਆਪਣਾ ਮੁੱਖ ਏਜੰਡਾ ਨਹੀ ਬਣਾਇਆ ਹੈ, ਇਸੇ ਕਾਰਨ ਅੱਜ ਸੂਬੇ ਦੇ ਕੋਨੋ ਕੋਨੇ ਦੀ ਨੁਹਾਰ ਬਦਲ ਰਹੀ ਹੈ। ਸਾਡੀ ਸਰਕਾਰ ਦਾ ਮੁੱਖ ਮੰਤਵ ਪੰਜਾਬ ਨੂੰ ਦੇਸ਼ ਭਰ ਵਿੱਚ ਨੰਬਰ ਇੱਕ ਦਾ ਸੂਬਾ ਬਣਾਉਣਾ ਹੈ ਅਤੇ ਮੇਰੀ ਕੋਸ਼ਿਸ਼ ਆਪਣੇ ਵਿਧਾਨ ਸਭਾ ਹਲਕੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸ੍ਰੀ ਅਨੰਦਪੁਰ ਸਾਹਿਬ ਜੀ (Shri Anandpur Sahib Ji) ਨੂੰ ਸੂਬੇ ਦਾ ਨੰਬਰ ਇੱਕ ਹਲਕਾ ਬਣਾਉਣਾ ਹੈ। ਇਸ ਦੇ ਲਈ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।
ਵਿਕਾਸ ਕਾਰਜਾਂ ਦਾ ਜਿਕਰ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਦੇ ਫਲਾਈ ਓਵਰ ਦਾ ਇੱਕ ਪਾਸਾ ਖੋਲ ਦਿੱਤਾ ਹੈ, ਦੂਜਾ ਪਾਸਾ ਵੀ ਜਲਦੀ ਖੋਲ ਦਿੱਤਾ ਜਾਵੇਗਾ, ਸਸਤੀ ਸ਼ੋਹਰਤ ਲੈਣ ਦੀ ਕੋਸ਼ਿਸ ਨਹੀ ਕੀਤੀ ਹੈ। ਪੰਜ ਪਿਆਰਾ ਪਾਰਕ ਦੀ ਨੁਹਾਰ ਬਦਲ ਗਈ ਹੈ, ਸੈਰ ਸਪਾਟਾ ਦੀਆਂ ਸੰਭਾਵਨਾਵਾ ਤੇ ਕੰਮ ਚੱਲ ਰਿਹਾ ਹੈ। ਆਮ ਆਦਮੀ ਕਲੀਨਿਕ (Aam Aadmi Clinic) ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਇਲਾਜ ਤੇ ਟੈਸਟ ਦੀ ਸਹੂਲਤ ਦੇ ਰਹੇ ਹਨ। ਦੇਸ਼ ਦੇ ਭਵਿੱਖ ਅੱਜ ਦੇ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ ਵਿੱਚ ਸਾਰੀਆਂ ਸਹੂਲਤਾਂ ਤੇ ਮਿਅਰੀ ਸਿੱਖਿਆ ਮੁਹੱਇਆ ਕਰਵਾ ਕੇ ਵਿਦਿਆਰਥੀਆਂ ਨੂੰ ਮੁਕਾਬਲੇਬਾਜੀ ਦੇ ਦੌਰ ਵਿਚ ਸਮੇਂ ਦੇ ਹਾਣੀ ਬਣਾਇਆ ਹੈ।
ਹੜ੍ਹ ਪ੍ਰਭਾਵਿਤ 110 ਪਰਿਵਾਰਾ ਨੂੰ ਲਗਭਗ 40 ਲੱਖ ਰੁਪੲ ਦੀ ਵਿੱਤੀ ਸਹਾਇਤਾ ਵੰਡਣ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਸਾਲ ਅਜਾਦੀ ਦਿਹਾੜੇ ਮੋਕੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਰਸਾਤ ਅਤੇ ਭਾਖੜਾ ਡੈਮ ਤੋਂ ਵੱਧ ਮਾਤਰਾ ਵਿੱਚ ਛੱਡੇ ਪਾਣੀ ਕਾਰਨ ਸ੍ਰੀ ਅਨੰਦਪੁਰ ਸਾਹਿਬ ਜੀ (Shri Anandpur Sahib Ji) ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਨੂੰ ਪੂਰੀ ਜਿੰਮੇਵਾਰੀ ਨਾਲ ਦਿਨ ਰਾਤ ਨਿਭਾਉਣ ਮੌਕੇ ਮਹਿਸੂਸ ਕੀਤਾ ਕਿ ਲੋਕਾਂ ਲਈ ਵੱਡੀ ਵਿੱਤੀ ਸਹਾਇਤਾ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀ ਪਸ਼ੂ ਧੰਨ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਆਪਣੇ ਸਹਿਯੋਗੀ ਵਰਕਰਾਂ ਨੂੰ ਪ੍ਰਭਾਵਿਤ ਖੇਤਰਾਂ ਦੇ ਕੋਨੇ ਕੋਨੇ ਤੱਕ ਪਹੁੰਚ ਕਰਕੇ ਲੋੜਵੰਦ ਲੋਕਾਂ ਤੱਕ ਮੱਦਦ ਪਹੁੰਚਾਉਣ ਲਈ ਪ੍ਰੇਰਿਤ ਕੀਤਾ।