Farmers Protest : ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਲ 26 ਜਨਵਰੀ ਨੂੰ
Gurdaspur 25 January 2024,(Bol Punjab De):- ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਦੇਸ਼ ਭਰ ਵਿੱਚ ਗਣਤੰਤਰ ਦਿਵਸ ਤੇ ਕਿਸਾਨ ਮਜ਼ਦੂਰ ਮੰਗਾਂ ਬਾਰੇ ਕੀਤੇ ਜਾਣ ਵਾਲੇ ਟਰੈਕਟਰ ਮਾਰਚ (Tractor March) ਦੀ ਕੜੀ ਵਜੋਂ ਗੁਰਦਾਸਪੁਰ ਵਿਖੇ ਇਹ ਵਿਸ਼ਾਲ ਟਰੈਕਟਰ ਮਾਰਚ 11 ਵਜੇ ਜੇਲ ਰੋਡ ਸਥਿਤ ਪੁੱਡਾ ਗਰਾਊਂਡ (Pudda Ground) ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਪਾਰਕ, ਪੰਚਾਇਤ ਭਵਨ, ਜਹਾਜ ਚੌਂਕ, ਹਨੂਮਾਨ ਚੌਂਕ, ਤਿਬੜੀ ਚੌਂਕ, ਐਸਡੀ ਕਾਲਜ, ਕਾਹਨੂੰਵਾਨ ਚੌਂਕ ਤੇ ਡਾਕਖਾਨਾ ਚੌਂਕ ਦੀ ਹੋ ਕੇ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਸਮਾਪਤ ਹੋਵੇਗਾ,ਕਿਸਾਨ ਆਗੂਆਂ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ , ਗੁਰਦੀਪ ਸਿੰਘ ਮਸਤਾਬਾਦ, ਬਲਬੀਰ ਸਿੰਘ ਕੱਤੋਵਾਲ, ਗੁਰਵਿੰਦਰ ਸਿੰਘ ਜੀਵਨ ਚੱਕ, ਸੁਰਿੰਦਰ ਕੋਠੇ ਆਦਿ ਆਗੂਆਂ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ ਕਿਸਾਨਾਂ ਨਾਲ ਦਿੱਲੀ ਮੋਰਚੇ ਦੌਰਾਨ ਕੀਤੇ ਵਾਅਦੇ ਪੂਰੇ ਕਰਾਉਣ, ਹਰ ਕਿਸੇ ਲਈ ਰੁਜ਼ਗਾਰ ਦੀ ਗਰੰਟੀ,ਦੇਸ਼ ਦੇ ਹਰ ਨਾਗਰਿਕ ਲਈ 10ਹਜਾਰ ਰੁਪਏ ਬੁਢਾਪਾ ਪੈਨਸ਼ਨ, ਐਮਐਸਪੀ ਦਾ ਕਾਨੂੰਨ, ਲਖੀਮਪੁਰ ਖੀਰੇ ਦੇ ਦੋਸ਼ੀ ਮੰਤਰੀ ਟੈਣੀ ਨੂੰ ਬਰਖਾਸਤ ਕਰਨ, ਚਿੱਪ ਵਾਲੇ ਮੀਟਰ ਲਾਉਣੇ ਬੰਦ ਕਰਨ, ਬਿਜਲੀ ਬਿੱਲ ਰੱਦ ਕਰਨ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਤੇ ਗੰਨੇ ਦੇ ਬਕਾਏ, ਮਹਿੰਗਾਈ ਤੇ ਕਾਬੂ ਪਾਉਣ ਦੀਆਂ ਮੰਗਾਂ ਉਭਾਰੀਆਂ ਜਾਣਗੀਆਂ,ਗਣਤੰਤਰ ਦਿਵਸ ਤੇ ਟਰੈਕਟਰ ਮਾਰਚ ਰਾਹੀਂ ਮੋਦੀ ਸਰਕਾਰ ਨੂੰ ਪੈਰ ਪੈਰ ਤੇ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਜਾਵੇਗੀ।