ਸਾਬਕਾ ਮੰਤਰੀ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ 37 ਕਾਂਗਰਸੀਆਂ ਸਮੇਤ ਕਰਤਾਰਪੁਰ ਸਾਹਿਬ ਹੋਏ ਰਵਾਨਾ
Gurdaspur, 24 January 2024,(Bol Punjab De):- ਅੱਜ ਸਵੇਰੇ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੇ 37 ਕਾਂਗਰਸੀ ਸਾਥੀਆਂ ਸਮੇਤ ਪਾਕਿਸਥਾਨ ਸਥਿਤ ਗੁਰੂਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ (Gurdwara Shri Kartarpur Sahib Ji) ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋਏ,ਉਥੇ ਹੀ ਭਾਰਤ ਵਾਲੇ ਪਾਸੇ ਕਰਤਾਰਪੁਰ ਕੋਰੀਡੋਰ (Kartarpur Corridor) ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਜਾ ਰਹੇ ਹਨ,ਇਥੇ ਦੋ ਦੇਸ਼ਾਂ ਦੀ ਗੱਲ ਨਹੀਂ ਹੈ ਅੱਜ ਪੂਰੀ ਦੁਨੀਆ ਚ ਜੰਗ ਵਾਲਾ ਮਾਹੌਲ ਹੈ ਅਤੇ ਇਕ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈਕੇ ਉਹ ਜਾ ਰਹੇ ਹਨ,ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਇਹ ਲਾਂਘਾ ਖੋਲਿਆ ਹੈ ਹਾਲੇ ਹੋਰ ਵਾਧਾ ਕਰਨ ਦੀ ਲੋੜ ਹੈ।
ਬਹੁਤ ਸਾਰੇ ਲੋਕ ਵਿਸ਼ੇਸਕਰ ਬਜ਼ੁਰਗ ਅਤੇ ਹੋਰਨਾਂ ਉਥੇ ਜਾਉਣ ਦੀ ਚਾਹ ਰੱਖਦੇ ਹਨ ਲੇਕਿਨ ਜਾ ਨਹੀਂ ਪਾ ਰਹੇ,ਉਹਨਾਂ ਨੂੰ ਦਰਸ਼ਨ ਕਰਵਾਉਣ ਲਈ ਜੋ ਅੜਚਨਾਂ ਚਾਹੇ 20 ਡਾਲਰ ਫੀਸ ਹੈ ਜਾਂ ਪਾਸਪੋਰਟ ਸਰਕਾਰਾਂ ਇਸ ਦੀ ਜ਼ਿਮੇਵਾਰੀ ਚੁੱਕ ਉਹਨਾਂ ਨੂੰ ਦਰਸ਼ਨ ਕਰਵਾਉਣ ,ਉਦੋਂ ਇਹ ਲਾਂਘਾ ਪੂਰਨ ਤੌਰ ਤੇ ਖੁਲਾ ਲਾਂਘਾ ਹੋਵੇਗਾ,ਉਥੇ ਹੀ ਉਹਨਾਂ ਕਿਹਾ ਕਿ ਵਾਹਗਾ ਰਾਹੀਂ ਭਾਰਤ ਪਾਕਿਸਤਾਨ ਦਾ ਵਪਾਰ ਖੋਲ੍ਹਣਾ ਚਾਹੀਦਾ ਹੈ,ਦੋਵੇਂ ਪੰਜਾਬ ਅਤੇ ਦੋਵੇਂ ਮੁਲਕ ਖੁਸ਼ਹਾਲ ਹੋਣਗੇ ਜੇਕਰ ਲਾਹੌਰ ਨਾਲ ਇਧਰ ਪੰਜਾਬ ਦਾ ਵਪਾਰ ਹੋਵੇ,ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੂਰੀ ਦੁਨੀਆ ਚ ਪਿਆਰ ਅਤੇ ਆਪਸੀ ਭਾਈਚਾਰੇ ਦੀ ਮੁਖ ਲੋੜ ਹੈ,ਉਥੇ ਹੀ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਪੱਤਰਕਾਰਾਂ ਵੱਲੋਂ ਪੁੱਛੇ ਗਏ ਰਾਜਨੀਤਿਕ ਸਵਾਲਾਂ ਦਾ ਗੋਲ ਮੋਲ ਜਵਾਬ ਦਿੰਦੇ ਨਜਰ ਆਏ।