Panchayat Elections Punjab: ਸੂਬੇ ‘ਚ ਪੰਚਾਇਤੀ ਚੋਣਾਂ ਦਾ ਬਿਗੁਲ,ਪੰਜਾਬ ਸਰਕਾਰ ਜਲਦ ਹੀ ਗ੍ਰਾਮ ਪੰਚਾਇਤ ਚੋਣਾਂ ਕਰਵਾ ਸਕਦੀ ਹੈ
BolPunjabDe Buero
Chandigarh,15 Jan,(Azad Soch News):- ਪੰਜਾਬ ਸਰਕਾਰ (Punjab Govt) ਜਲਦ ਹੀ ਗ੍ਰਾਮ ਪੰਚਾਇਤ ਚੋਣਾਂ (Gram Panchayat Elections) ਕਰਵਾ ਸਕਦੀ ਹੈ,ਪੰਜਾਬ ਸਰਕਾਰ ਨੇ ਸੂਬੇ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਜ਼ਰੂਰੀ ਜਾਣਕਾਰੀਆਂ 16 ਜਨਵਰੀ ਤੱਕ ਉਪਲਬਧ ਕਰਵਾਉਣ ਦੇ ਲਈ ਕਿਹਾ ਹੈ,ਤਾਂ ਜੋ ਪੰਚਾਇਤਾਂ ਦਾ ਸਮਾਂ ਖਤਮ ਹੋਣ ਦੇ ਨਾਲ ਹੀ ਉਨ੍ਹਾਂ ਨੂੰ ਭੰਗ ਕੀਤਾ ਜਾ ਸਕੇ ਤੇ ਪੰਚਾਇਤੀ ਅਧਿਕਾਰੀ ਨਿਯੁਕਤ ਕੀਤੇ ਜਾ ਸਕਣ,ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਭੇਜੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਗ੍ਰਾਮ ਪੰਚਾਇਤਾਂ (Gram Panchayats) ਨੂੰ ਭੰਗ ਕਰਕੇ ਉਨ੍ਹਾਂ ਦੇ ਰਿਕਾਰਡ ਦੀ ਸੰਭਾਲ ਦੇ ਲਈ ਏਈ,ਜੇਈ,ਵੀਡੀਓ,ਐੱਸਸੀਪੀਓ ਤੇ ਪੰਚਾਇਤ ਅਧਿਕਾਰੀਆਂ ਨੂੰ ਨਿਯੁਕਤ ਕਰਨ ਦਾ ਸਰਕਾਰ ਦਾ ਵਿਚਾਰ ਹੈ।
ਗ੍ਰਾਮ ਪੰਚਾਇਤਾਂ ਦਾ ਕੰਮ ਚਲਾਉਣ ਦੇ ਲਈ ਪ੍ਰਬੰਧਕੀ ਨਿਯੁਕਤ ਕੀਤੇ ਜਾਣੇ ਹਨ,ਇਸਦੇ ਲਈ ਗ੍ਰਾਮ ਪੰਚਾਇਤਾਂ (Gram Panchayats) ਨੂੰ ਵੰਡਣ ਦੇ ਲਈ ਜ਼ਰੂਰੀ ਜਾਣਕਾਰੀਆਂ ਚਾਹੀਦੀਆਂ,ਜੋ 16 ਜਨਵਰੀ ਤੱਕ ਭੇਜੀਆਂ ਜਾਣ,ਸਪੱਸ਼ਟ ਹੈ ਕਿ ਸਰਕਾਰ ਜਲਦ ਹੀ ਪੰਚਾਇਤਾਂ ਨੂੰ ਭੰਗ ਕਰ ਸਕਦੀ ਹੈ ਤੇ ਅਧਿਕਾਰੀ ਨਿਯੁਕਤ ਕਰ ਸਕਦੀ ਹੈ,ਪੰਚਾਇਤਾਂ ਦੀ ਕੁੱਲ ਗਿਣਤੀ 13,268 ਹੈ, ਜਿਨ੍ਹਾਂ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਹਨ,ਜਨਵਰੀ 2019 ਵਿੱਚ ਗ੍ਰਾਮ ਪੰਚਾਇਤਾਂ (Gram Panchayats) ਦੀਆਂ ਚੋਣਾਂ ਹੋਣੀਆਂ ਸਨ ਤੇ ਸਰਪੰਚਾਂ ਨੇ ਇਸਦੇ ਬਾਅਦ ਕੰਮ ਸੰਭਾਲਿਆ ਸੀ,ਉਨ੍ਹਾਂ ਦਾ ਕਾਰਜਕਾਲ ਜਨਵਰੀ 2024 ਵਿੱਚ ਖਤਮ ਹੋ ਰਿਹਾ ਹੈ,ਪੰਜਾਬ ਸਰਕਾਰ (Punjab Govt) ਇਨ੍ਹਾਂ ਚੋਣਾਂ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੀ ਤੇ ਸੰਭਾਵਨਾ ਹੈ,ਕਿ ਜਨਵਰੀ 2024 ਵਿੱਚ ਹੀ ਗ੍ਰਾਮ ਪੰਚਾਇਤ ਚੋਣਾਂ (Gram Panchayat Elections) ਕਰਵਾਈਆਂ ਜਾ ਸਕਦੀਆਂ ਹਨ।