NationalPolitics

ਲੋਕ ਸਭਾ ਚੋਣਾਂ ਲਈ 5 ਸੂਬਿਆਂ ਵਿਚ ਸੀਟ ਸ਼ੇਅਰਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚ ਬੈਠਕ ਹੋਈ

BolPunjabDe Buero

New Delhi,13 Jan,(Bol Punjab De):- ਲੋਕ ਸਭਾ ਚੋਣਾਂ (Lok Sabha Elections) ਲਈ 5 ਸੂਬਿਆਂ ਵਿਚ ਸੀਟ ਸ਼ੇਅਰਿੰਗ (Seat Sharing) ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚ ਬੈਠਕ ਹੋਈ,ਇਹ ਬੈਠਕ ਬੇਨਤੀਜਾ ਰਹੀ ਪਰ ਦੋਵੇਂ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਚਰਚਾ ਬਹੁਤ ਚੰਗੀ ਰਹੀ,‘ਆਮ ਆਦਮੀ ਪਾਰਟੀ’ (Aam Aadmi Party) ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ (Rajya Sabha member Raghav Chadha) ਨੇ ਕਾਂਗਰਸ ਅਧਿਕਾਰੀਆਂ ਦੀ ਰਿਹਾਇਸ਼ ‘ਤੇ ਬੈਠਕ ਵਿਚ ਹਿੱਸਾ ਲੈਣ ਦੇ ਬਾਅਦ ਕਿਹਾ ਕਿ ਗਠਜੋੜ ‘ਤੇ ਚਰਚਾ ਬਹੁਤ ਚੰਗੀ ਚੱਲ ਰਹੀ ਹੈ ਪਰ ਗਠਜੋੜ ਦੀ ਗੱਲਬਾਤ ਦੀ ਹਰ ਬਿੰਦੂ ‘ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੈ।

ਕਾਂਗਰਸ ਅਤੇ ਆਮ ਆਦਮੀ ਪਾਰਟੀ (Aam Aadmi Party) ਦੋਵੇਂ ਵਿਰੋਧੀ ਧਿਰ ਇੰਡੀਆ ਗਠਜੋੜ ਦਾ ਹਿੱਸਾ ਹਨ,‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਪਹਿਲਾਂ ਕਿਹਾ ਸੀ ਕਿ ਦੋਵੇਂ ਪਾਰਟੀਆਂ ਦਿੱਲੀ, ਪੰਜਾਬ, ਹਰਿਆਣਾ, ਗੁਜਰਾਤ ਅਤੇ ਗੋਆ ‘ਚ ਸੀਟਾਂ ਦੀ ਵੰਡ ‘ਤੇ ਚਰਚਾ ਕਰ ਰਹੀਆਂ ਹਨ,ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਕਾਂਗਰਸ ਅਤੇ ‘ਆਮ ਆਦਮੀ ਪਾਰਟੀ’ ਵਿਚਾਲੇ ਕੋਈ ਸੀਟ ਵੰਡ ਨਹੀਂ ਹੋਵੇਗੀ ਅਤੇ ਦੋਵੇਂ ਪਾਰਟੀਆਂ ਇਸ ‘ਤੇ ਸਹਿਮਤ ਹੋ ਗਈਆਂ ਹਨ,ਕਾਂਗਰਸ ਨੇਤਾਵਾਂ ਨੇ ਕਿਹਾ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਟ੍ਰੈਕ ‘ਤੇ ਹੈ।

ਕਾਂਗਰਸ ਪਾਰਟੀ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਅਸੀਂ ਹਰ ਚੀਜ਼ ‘ਤੇ ਚਰਚਾ ਕੀਤੀ ਹੈ,ਸਾਡੇ ਵਿਚ ਬਹੁਤ ਚੰਗੀ ਕੈਮਿਸਟਰੀ ਹੈ ਤੇ ਅਸੀਂ ਖੁੱਲ੍ਹੇ ਦਿਲ ਨਾਲ ਇਕ-ਦੂਜੇ ਨਾਲ ਸਾਂਝਾ ਕੀਤਾ ਹੈ,ਅਸੀਂ ਉਹ ਸਾਰਾ ਕੁਝ ਸਾਂਝਾ ਕੀਤਾ ਜਿਸ ਬਾਰੇ ਸਾਨੂੰ ਭਰੋਸਾ ਸੀ ਕਿ ਇਸ ਨਾਲ ਸਾਡਾ ਬੰਧਨ ਹੋਰ ਮਜ਼ਬੂਤ ਹੋਵੇਗਾ,ਉਨ੍ਹਾਂ ਕਿਹਾ ਕਿ ਇਹ ਇਕ ਅਦਭੁੱਤ ਬੈਠਕ ਸੀ ਅਤੇ ਅਸੀਂ ਆਪਣੀਆਂ ਉਮੀਦਾਂ ਤੋਂ ਕਿਤੇ ਅੱਗੇ ਵਧੇ,ਸੀਟ ਸ਼ੇਅਰਿੰਗ (Seat Sharing) ‘ਤੇ ਦੋਵੇਂ ਪਾਰਟੀਆਂ ਦੇ ਨੇਤਾਵਾਂ ਵਿਚ ਇਹ ਦੂਜੇ ਦੌਰ ਦੀ ਚਰਚਾ ਸੀ,ਆਮ ਆਦਮੀ ਪਾਰਟੀ (Aam Aadmi Party) ਵੱਲੋਂ ਰਾਘਵ ਚੱਢਾ ਦੇ ਨਾਲ ਮੰਤਰੀ ਆਤਿਸ਼ੀ ਤੇ ਸੌਰਭ ਭਾਰਦਵਾਜ, ‘ਆਮ ਆਦਮੀ ਪਾਰਟੀ’ ਦੇ ਸੰਗਠਨਾਤਮਕ ਸਕੱਤਰ ਤੇ ਰਾਜ ਸਭਾ ਮੈੰਬਰ ਸੰਦੀਪ ਪਾਠਕ ਵੀ ਸ਼ਾਮਲ ਹੋਏ,ਪਹਿਲੀ ਬੈਠਕ ਵਿਚ ਵੀ ਇਹੀ ਨੇਤਾ ਸ਼ਾਮਲ ਹੋਏ ਸਨ।

Related Articles

Leave a Reply

Your email address will not be published. Required fields are marked *

Back to top button