ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ,‘ਸੂਬੇ ‘ਚ ਇਸ ਵਾਰ 13-0 ਨਾਲ ਜਿੱਤ ਪੱਕੀ’
BolPunjabDe Buero
Chandigarh,13 Jan,(Bol Punjab De):- ਲੋਕ ਸਭਾ ਚੋਣਾਂ (Lok Sabha Elections) ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਵੱਡਾ ਦਾਅਵਾ ਕੀਤਾ ਹੈ,ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ ਤੇ ਵਿਰੋਧੀ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੇਗੀ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਉਨ੍ਹਾਂ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਆਮ ਆਦਮੀ ਪਾਰਟੀ (Aam Aadmi Party) ਆਉਣ ਵਾਲੀਆਂ ਚੋਣਾਂ ਵਿਚ ਸੂਬੇ ਦੀ ਸਾਰੀਆਂ ਸੀਟਾਂ ‘ਤੇ ਜਿੱਤ ਹਾਸਲ ਕਰੇਗੀ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕੇਜਰੀਵਾਲ ਨੇ ਇਮਾਨਦਾਰ ਤੇ ਪਾਰਦਰਸ਼ ਰਾਜਨੀਤੀ ਦਾ ਜੋ ਦੀਵਾ ਜਲਾਇਆ ਹੈ,ਉਸ ਤੋਂ ਜੋਤ ਲੈ ਕੇ ਅਸੀਂ ਪੰਜਾਬ ਵਿੱਚ ਵੀ ਰੌਸ਼ਨੀ ਕਰ ਰਹੇ ਹਾਂ ਤਾਂ ਹੀ ਪੰਜਾਬ ਹੀਰੋ ਬਣੇਗਾ।
ਇਸ ਵਾਰ 13-0,ਇਨਕਲਾਬ ਜ਼ਿੰਦਾਬਾਦ,ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਗਠਜੋੜ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ,ਜਿਸ ਵਿਚ ਸੀਟ ਵੰਡ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ,ਪੰਜਾਬ ਕਾਂਗਰਸ ਦੇ ਕਈ ਆਗੂ ਪਹਿਲਾਂ ਹੀ ਗਠਜੋੜ ਦਾ ਵਿਰੋਧ ਕਰ ਚੁੱਕੇ ਹਨ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ,ਕਿ ਪੰਜਾਬ ਵਿਚ ‘ਆਪ’ ਇਕੱਲੇ ਹੀ ਚੋਣਾਂ ਲੜੇਗੀ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ (Aam Aadmi Party) ਵਿਚਾਲੇ ਸੀਟ ਸ਼ੇਅਰਿੰਗ ਨਹੀਂ ਹੋਵੇਗੀ ਤੇ ਇਸ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਦਿੱਲੀ ਵਿਚ ਸਹਿਮਤੀ ਬਣ ਗਈ ਹੈ,ਕਾਂਗਰਸ ਅਤੇ ‘ਆਮ ਆਦਮੀ ਪਾਰਟੀ’ ਨੇ ਦਿੱਲੀ ‘ਚ ਸੀਟਾਂ ਦੀ ਵੰਡ ‘ਤੇ ਚਰਚਾ ਕਰਨ ਲਈ ਪਹਿਲੀ ਮੀਟਿੰਗ ਕੀਤੀ,‘ਆਮ ਆਦਮੀ ਪਾਰਟੀ’ ਨੇ ਗੁਜਰਾਤ ‘ਚ 1, ਹਰਿਆਣਾ ‘ਚ 3 ਅਤੇ ਗੋਆ ‘ਚ 1 ਸੀਟ ਦੇ ਬਦਲੇ ਕਾਂਗਰਸ ਨੂੰ 3 ਦਿੱਲੀ ਲੋਕ ਸਭਾ ਸੀਟਾਂ ਦੀ ਪੇਸ਼ਕਸ਼ ਕੀਤੀ ਹੈ।