ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵਾਰ ਫਿਰ ਕੇਂਦਰ ਖਿਲਾਫ ਡਟਣ ਦੀ ਤਿਆਰੀ
BolPunjabDe Buero
ਸੰਯੁਕਤ ਕਿਸਾਨ ਮੋਰਚੇ (United Farmers Front) ਨੇ ਇੱਕ ਵਾਰ ਫਿਰ ਕੇਂਦਰ ਖਿਲਾਫ ਡਟਣ ਦੀ ਤਿਆਰੀ ਕਰ ਲਈ ਹੈ,ਕਿਸਾਨ ਆਪਣਾ ਸੰਘਰਸ਼ ਮੁੜ ਵਿੱਢਣ ਲਈ 13 ਫਰਵਰੀ ਨੂੰ ਦਿੱਲੀ ਕੂਚ ਕਰਨਗੇ,ਇਸ ਨੂੰ ਲੈ ਕੇ ਕਿਸਾਨ ਗੈਰ-ਸਿਆਸੀ ਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ,ਜਿਸ ਵਿੱਚ ਉਨ੍ਹਾਂ ਕਣਕ ਅਤੇ ਖੇਤੀ ਨਾਲ ਜੁੜੇ ਉਤਪਾਦ ਤੋਂ ਇੰਪੋਰਟ ਡਿਊਟੀ ਹਟਾਉਣ ਬਾਰੇ ਚਰਚਾ ਕੀਤੀ,ਜਿਸ ਦਾ ਸਿੱਧਾ ਪ੍ਰਭਾਵ ਕਿਸਾਨਾਂ ‘ਤੇ ਪਵੇਗਾ,ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ 13 ਫਰਵਰੀ ਨੂੰ ਦਿੱਲੀ ਕੂਚ ਕਰਨਗੇ,ਇਸ ਤੋਂ ਪਹਿਲਾਂ 20-21 ਜਨਵਰੀ ਨੂੰ ਕਿਸਾਨ ਜਥੇਬੰਦੀਆਂ (Farmers Organizations) ਦਿੱਲੀ ਵਿੱਚ ਬੈਠਕ ਕਰਨਗੀਆਂ,ਕਿਸਾਨ ਆਗੂ ਸਵਰਣ ਸਿੰਘ ਪੰਧੇਰ (Farmer Leader Swaran Singh Pandher) ਨੇ ਕਿਹਾ ਕਿ ਖੇਤੀ ਸੈਕਟਰ ਦੀ ਕਾਰਪੋਰੇਟ ਸੈਕਟਰ ਦੀ ਅੰਤਿਮ ਲੜਾਈ ਹੈ,ਦਿੱਲੀ ਕੂਚ ਵਾਲੇ ਪ੍ਰੋਗਰਾਮ ਲਈ
ਕਿਸਾਨਾਂ ਦੀਆਂ ਮੁੱਖ ਮੰਗਾਂ ਇਸ ਤਰ੍ਹਾਂ ਹਨ:-
1. MSP ਖਰੀਦ ਗਰੰਟੀ ਦਾ ਕਾਨੂੰਨ
2. ਸਵਾਮੀਨਾਥਨ ਕਮਿਸ਼ਨ ਦੀ C2+50% ਦੀ ਮੰਗ
3. ਕਰ ਮੁਕਤ ਵਪਾਰ ਸਮਝੌਤਾ ਦੇ ਜ਼ਰੀਏ ਖੇਤੀ ਮੰਡੀ ਤੋੜਨ ਦਾ ਟੇਢਾ ਹਮਲਾ ਕੀਤਾ ਜਾ ਰਿਹਾ
4. ਲੈਂਡ ਇਕੁਜੀਸ਼ਨ ਐਕਟ ‘ਚੋਂ ਕਿਸਾਨ ਦੀ ਮਰਜ਼ੀ ਨੂੰ ਖ਼ਤਮ ਦੀ ਕਰਨ ਇੱਛਾ ਦਾ ਵਿਰੋਧ
5. ਕਿਸਾਨਾਂ -ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕੀਤਾ ਜਾਵੇ
6. ਲੱਖੀਮਪੁਰ ਮਾਮਲੇ ‘ਚ ਇਨਸਾਫ਼
7. ਦਿੱਲੀ ਵਾਲੇ ਕੇਸ ਵਾਪਿਸ ਲੈਣ ਦੀ ਮੰਗ
8. ਕਿਸਾਨ ਅੰਦੋਲਨ ਦੇ ਸ਼ਹੀਦਾਂ ਲਈ ਜਗ੍ਹਾ
9. ਚਿੱਪ ਵਾਲੇ ਮੀਟਰ ਦਾ ਵਿਰੋਧ
10. ਰੈੱਡ ਐਂਟਰੀਆਂ ਦਾ ਵਿਰੋਧ
11. ਫ਼ਸਲ ਬੀਮਾ ਯੋਜਨਾ ਦਾ ਪ੍ਰਾਇਮਅਮ ਸਰਕਾਰ ਆਪ ਭਰੇ
12. ਵਿਸ਼ਵ ਵਪਾਰ ਸੰਸਥਾ ‘ਚੋਂ ਭਾਰਤ ਬਾਹਰ ਆਵੇ
13. ਭਾਰਤ ਮਾਲਾ ਸੜਕ ਪ੍ਰੋਜੈਕਟ ਦਰਿਆਵਾਂ ਦਾ ਲਾਂਘਾ ਰੋਕ ਰਹੇ ਹਨ ਤੇ ਇਸਨੂੰ ਪਿੱਲਰਾਂ ‘ਤੇ ਬਣਾਇਆ ਜਾਵੇ।