World

ਕੈਨੇਡਾ ਵਲੋਂ ਭਾਰਤ ਦੇ ਲਗਭਗ 40 ਫ਼ੀ ਸਦੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਅਣ-ਨਿਰਧਾਰਤ ਦੇ ਰੂਪ ਵਿਚ ਸ਼੍ਰੇਣੀ ਬੱਧ ਕੀਤੇ ਗਏ ਕਾਰਨਾਂ ਕਰ ਕੇ ਨਾ-ਮਨਜ਼ੂਰ ਕੀਤਾ ਗਿਆ

BolPunjabDe Buero

ਕੈਨੇਡੀਅਨ ਵਿਦਿਅਕ ਸੰਸਥਾਵਾਂ (Canadian Educational Institutions) ਦੁਆਰਾ ਸਵੀਕਾਰ ਕੀਤੇ ਗਏ ਲਗਭਗ ਅੱਧੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਅਧਿਕਾਰੀਆਂ ਦੁਆਰਾ ਰੱਦ ਕੀਤੇ ਜਾਣ ਦਾ ਸਾਹਮਣਾ ਕਰਨਾ ਪੈਂਦਾ ਹੈ,ਭਾਰਤ ਤੋਂ ਲਗਭਗ 40 ਫ਼ੀ ਸਦੀ ਵਿਦਿਆਰਥੀ ਵੀਜ਼ਾ ਅਰਜ਼ੀਆਂ (Visa Applications) ਨੂੰ ਹੋਰ ਜਾਂ ਅਣ-ਨਿਰਧਾਰਤ ਦੇ ਰੂਪ ਵਿਚ ਸ਼੍ਰੇਣੀ ਬੱਧ ਕੀਤੇ ਗਏ ਕਾਰਨਾਂ ਕਰ ਕੇ ਨਾ-ਮਨਜ਼ੂਰ ਕੀਤਾ ਗਿਆ,ਜੋ ਸਾਰੇ ਦੇਸ਼ਾਂ ਵਿਚ ਸੱਭ ਤੋਂ ਵੱਧ ਇਨਕਾਰ ਦਰ ਦਰਸਾਉਂਦਾ ਹੈ,ਇਹ ਡਾਟਾ ਕੈਨੇਡਾ ਸਥਿਤ ਇਕ ਗ਼ੈਰ-ਲਾਭਕਾਰੀ ਮੀਡੀਆ ਸੰਸਥਾ,ਇਨਵੈਸਟੀਗੇਟਿਵ ਜਰਨਲਿਜ਼ਮ ਫ਼ਾਊਂਡੇਸ਼ਨ (Investigative Journalism Foundation) ਤੋਂ ਆਇਆ ਹੈ।

ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀ (International Students) ਅਕਸਰ ਸਥਾਨਕ ਵਿਦਿਆਰਥੀਆਂ ਨਾਲੋਂ ਪੰਜ ਗੁਣਾ ਵੱਧ ਫ਼ੀਸਾਂ ਅਦਾ ਕਰਦੇ ਹਨ ਅਤੇ ਇਸ ਲਈ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਦੋਵਾਂ ਲਈ ਇਕ ਵਧੀਆ ਆਮਦਨ ਸਰੋਤ ਹਨ,ਉਧਰ ਵਿਦਿਆਰਥੀ ਉਚੀਆਂ ਫੀਸਾਂ ਦਾ ਭੁਗਤਾਨ ਕਰਨਾ ਜਾਰੀ ਰਖਦੇ ਹਨ ਕਿਉਂਕਿ ਵਿਦੇਸ਼ੀ ਸਿਖਿਆ ਏਜੰਟ (Foreign Education Agent) ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਕੈਨੇਡਾ ਵਿਚ ਪੜ੍ਹਨਾ ਦੇਸ਼ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਇਕ ਰਸਤਾ ਹੈ,ਕੈਨੇਡੀਅਨ ਪ੍ਰਵਾਸੀਆਂ (Canadian Immigrants) ਦੀ ਸੇਵਾ ਕਰਨ ਵਾਲੇ ਇਕ ਗ਼ੈਰ-ਪੱਖਪਾਤੀ ਆਉਟਲੈਟ,ਨਿਊ ਕੈਨੇਡੀਅਨ ਮੀਡੀਆ ਦੀ ਰਿਪੋਰਟ ਅਨੁਸਾਰ ਦਸੰਬਰ ਤਕ ਲਗਭਗ 320,000 ਸਰਗਰਮ ਅਧਿਐਨ ਪਰਮਿਟਾਂ ਦੇ ਹਿਸਾਬ ਨਾਲ, ਭਾਰਤ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਕ ਪ੍ਰਮੁੱਖ ਯੋਗਦਾਨ ਕਰਤਾ ਹੈ।

Related Articles

Leave a Reply

Your email address will not be published. Required fields are marked *

Back to top button