ਪੰਜਾਬ ਵਿੱਚ 8 ਜਨਵਰੀ ਤੱਕ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ
BolPunjabDe Buero
ਮੌਸਮ ਵਿਭਾਗ (Department of Meteorology) ਨੇ ਪੰਜਾਬ ਵਿੱਚ 8 ਜਨਵਰੀ ਤੱਕ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ ਅਤੇ ਅੱਜ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਧੁੰਦ ਲਈ ਆਰੇਂਜ ਅਲਰਟ (Orange Alert) ਜਾਰੀ ਕੀਤਾ ਹੈ,ਵਧਦਾ ਧੁੰਦ ਹੁਣ ਰੇਲ ਆਵਾਜਾਈ (Rail Transport) ‘ਤੇ ਵੀ ਸਿੱਧਾ ਅਸਰ ਪਾ ਰਿਹਾ ਹੈ,ਸਵੇਰੇ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਟ੍ਰੇਨਾਂ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ,ਪੰਜਾਬ ਦੇ Sangrur, Mansa,Patiala,Fatehgarh Sahib,Mohali,Ludhiana,Rupnagar,Moga ਵਿੱਚ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ,ਇੱਥੇ ਵਿਜ਼ੀਬਿਲਟੀ (Visibility) 50 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਦੂਜੇ ਰਾਜਾਂ ਵਿੱਚ ਯੈਲੋ ਧੁੰਦ (Yellow Fog) ਦਾ ਅਲਰਟ ਹੈ ਅਤੇ ਸਾਰਿਆਂ ਨੂੰ ਸੜਕ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ,ਪੰਜਾਬ ਵਿੱਚ ਪਿਛਲੇ 6 ਦਿਨਾਂ ਤੋਂ ਧੁੱਪ ਨਹੀਂ ਨਿਕਲੀ ਹੈ,ਦਿਨ ਅਤੇ ਰਾਤ ਦੇ ਤਾਪਮਾਨ ਵਿਚ ਸਿਰਫ 5 ਡਿਗਰੀ ਦਾ ਅੰਤਰ ਹੈ,9 ਜਨਵਰੀ ਨੂੰ ਮੌਸਮ ਵਿਭਾਗ (Department of Meteorology) ਨੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਅਸਰ ਧੁੰਦ ‘ਤੇ ਵੀ ਪਵੇਗਾ ਅਤੇ ਆਉਣ ਵਾਲੇ ਦਿਨਾਂ ‘ਚ ਧੁੰਦ ਹੋਰ ਸੰਘਣੀ ਹੋ ਸਕਦੀ ਹੈ,ਪਰ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਣ ਵਾਲੀ ਹੈ,ਹੁਣ ਤੱਕ ਮੀਂਹ ਨਾ ਪੈਣ ਕਾਰਨ ਦਮੇ ਅਤੇ ਸਾਹ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।