Punjab
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗੈਂਗਸਟਰ ਸਚਿਨ ਬਿਸ਼ਨੋਈ ਦੀ ਚਾਰਜਸ਼ੀਟ ਅਦਾਲਤ ‘ਚ ਪੇਸ਼
BolPunjabDe Buero
Mansa,04 Jan,(Bol Punjab De):- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ (Late Singer Sidhu Moosewala Murder) ਮਾਮਲੇ ‘ਚ ਗੈਂਗਸਟਰ ਸਚਿਨ ਬਿਸ਼ਨੋਈ ਦੀ ਚਾਰਜਸ਼ੀਟ ਅਦਾਲਤ ‘ਚ ਪੇਸ਼ ਕਰ ਦਿੱਤੀ ਹੈ,ਪੁਲਿਸ ਨੇ 22 ਪੰਨਿਆਂ ਦੀ ਚਾਰਜਸ਼ੀਟ ਅਦਾਲਤ ‘ਚ ਦਿੱਤੀ ਹੈ,ਜਿਸ ‘ਚ ਸਚਿਨ ਬਿਸ਼ਨੋਈ ਨੂੰ ਸਾਜਿਸ਼ਕਰਤਾ ਦੱਸਿਆ ਗਿਆ ਹੈ,ਮਰਹੂਮ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਸਚਿਨ ਬਿਸ਼ਨੋਈ ਵਿਦੇਸ਼ ਭੱਜ ਗਿਆ ਸੀ ਅਤੇ ਪੁਲਿਸ ਰਿਮਾਂਡ (Police Remand) ‘ਚ ਉਸ ਨੇ ਵੱਡੇ ਖ਼ੁਲਾਸੇ ਕੀਤੇ ਸਨ,ਜਿਸ ਦੇ ਚੱਲਦਿਆਂ ਹੁਣ ਅਦਾਲਤ ‘ਚ ਉਸ ਦਾ ਸਪਲੀਮੈਂਟਰੀ ਚਾਲਾਨ ਪੇਸ਼ ਕਰ ਦਿੱਤਾ ਹੈ।