ਸਥਾਨਕ ਸ਼ੇਅਰ ਬਾਜ਼ਾਰ ਵਿਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਬੀਐਸਈ ਸੈਂਸੈਕਸ 536 ਅੰਕ ਡਿੱਗ ਗਿਆ
BolPunjabDe Buero
ਸਥਾਨਕ ਸ਼ੇਅਰ ਬਾਜ਼ਾਰ ਵਿਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਬੀਐਸਈ ਸੈਂਸੈਕਸ (BSE Sensex) 536 ਅੰਕ ਡਿੱਗ ਗਿਆ,ਗਲੋਬਲ ਬਾਜ਼ਾਰਾਂ ‘ਚ ਕਮਜ਼ੋਰ ਰੁਖ ਦੇ ਵਿਚਕਾਰ ਮੁੱਖ ਤੌਰ ‘ਤੇ HDFC ਬੈਂਕ ਅਤੇ IT ਸ਼ੇਅਰਾਂ ‘ਚ ਬਿਕਵਾਲੀ ਕਾਰਨ ਬਾਜ਼ਾਰ ਡਿੱਗਿਆ,ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 535.88 ਅੰਕ ਭਾਵ 0.75 ਫੀਸਦੀ ਦੀ ਗਿਰਾਵਟ ਨਾਲ 71,356.60 ‘ਤੇ ਬੰਦ ਹੋਇਆ,ਵਪਾਰ ਦੌਰਾਨ ਇਕ ਸਮੇਂ ਇਹ 588.51 ਅੰਕ ਤੱਕ ਡਿੱਗ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ (National Stock Exchange) ਦਾ ਨਿਫਟੀ ਵੀ 148.45 ਅੰਕ ਜਾਂ 0.69 ਫ਼ੀਸਦੀ ਡਿੱਗ ਕੇ 21,517.35 ‘ਤੇ ਆ ਗਿਆ,ਸੈਂਸੈਕਸ ਕੰਪਨੀਆਂ ਵਿਚ ਜੇਐਸਡਬਲਯੂ ਸਟੀਲ,ਟਾਟਾ ਸਟੀਲ,ਟੇਕ ਮਹਿੰਦਰਾ,ਇੰਫੋਸਿਸ,ਵਿਪਰੋ,ਟਾਟਾ ਕੰਸਲਟੈਂਸੀ ਸਰਵਿਸਿਜ਼,ਨੇਸਲੇ,ਐਚਸੀਐਲ ਟੈਕਨਾਲੋਜੀ,ਐਚਡੀਐਫਸੀ ਬੈਂਕ ਅਤੇ ਮਾਰੂਤੀ ਮੁੱਖ ਘਾਟੇ ਵਿਚ ਸਨ,ਏਸ਼ੀਆ ਦੇ ਹੋਰ ਬਾਜ਼ਾਰਾਂ ‘ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ (Hang Seng) ਘਾਟੇ ‘ਚ ਰਿਹਾ ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ (Shanghai Composite) ਲਾਭ ‘ਚ ਰਿਹਾ।
ਸ਼ੁਰੂਆਤੀ ਕਾਰੋਬਾਰ ‘ਚ ਯੂਰਪੀ ਬਾਜ਼ਾਰਾਂ ‘ਚ ਨਰਮੀ ਦਾ ਰੁਖ਼ ਰਿਹਾ,ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ ‘ਚ ਰਿਹਾ,ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.55 ਫ਼ੀਸਦੀ ਡਿੱਗ ਕੇ 75.47 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ,ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,602.16 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ,ਮੰਗਲਵਾਰ ਨੂੰ ਸੈਂਸੈਕਸ 379.46 ਅੰਕ ਅਤੇ ਨਿਫਟੀ 76.10 ਅੰਕਾਂ ਦੇ ਨੁਕਸਾਨ ‘ਤੇ ਸੀ।