BolPunjabDe Buero
New Delhi,03 Jan,(Bol Punjab De):- ਜਨਮਭੂਮੀ ਐਕਸਪ੍ਰੈੱਸ (Janmabhoomi Express) ਤੇ ਮਾਤਾ ਵੈਸ਼ਨੋ ਦੇਵੀ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਸੁਲਤਾਨਪੁਰ ਲੋਧੀ (Sultanpur Lodhi) ਵਿੱਚ ਰੋਕਿਆ ਜਾਏਗਾ,ਇਹ ਮੁੱਦਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Rajya Sabha Member Sant Balbir Singh Seechewal) ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਉਠਾਇਆ ਹੈ,ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਰੋਸਾ ਦਿੱਤਾ ਕਿ ਇਸ ਮੰਗ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਤੇ ਦੋਵਾਂ ਗੱਡੀਆਂ ਦਾ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਰੁਕਣਾ ਯਕੀਨੀ ਬਣਾਇਆ ਜਾਵੇਗਾ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਤ ਕਰਕੇ ਸੁਲਤਾਨਪੁਰ ਲੋਧੀ ਵਿੱਚ ਜਨਮਭੂਮੀ ਐਕਸਪ੍ਰੈੱਸ ਤੇ ਮਾਤਾ ਵੈਸ਼ਨੋ ਦੇਵੀ ਐਕਸਪ੍ਰੈੱਸ ਰੇਲ ਗੱਡੀਆਂ ਰੋਕੇ ਜਾਣ ਲਈ ਮੰਗ ਪੱਤਰ ਦਿੱਤਾ,ਇਸ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਰੇਲ ਮੰਤਰੀ ਸ੍ਰੀ ਵੈਸ਼ਨਵ ਨੂੰ ਸੁਲਤਾਨਪੁਰ ਲੋਧੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ, ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜੇ ਰੇਲਵੇ ਵਿਭਾਗ (Railway Department) ਇਸ ਮੰਗ ਨੂੰ ਮੰਨ ਲੈਂਦਾ ਹਾਂ ਤਾਂ ਦੋਵਾਂ ਰੇਲ ਗੱਡੀਆਂ ਦੇ ਇੱਥੇ 2 ਮਿੰਟ ਲਈ ਰੁਕਣ ਨਾਲ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਕਾਰੋਬਾਰੀਆਂ ਦੇ ਵਪਾਰ ਵਿੱਚ ਵੀ ਵਾਧਾ ਹੋਵੇਗਾ,ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਭਾਰਤ ਸਰਕਾਰ ਨੇ ਸਮਾਰਟ ਸਿਟੀ ਵੀ ਐਲਾਨਿਆ ਹੋਇਆ ਹੈ।