NationalPunjab

Driver Protest Today: ਅੱਜ ਟਰੱਕ ਡਰਾਈਵਰਾਂ ਦੀ ਚੱਲ ਰਹੀ ਹੜਤਾਲ ਦਾ ਅਸਰ ਸ਼ੁਰੁ,ਪੈਟ੍ਰੋਲ ਪੰਪਾਂ ਤੇ ਲੱਗੀਆਂ ਲਾਈਨਾਂ 

BolPunjabDe Buero

ਅੱਜ ਟਰੱਕ ਡਰਾਈਵਰ ਹਿੱਟ ਐਂਡ ਰਨ ਕਾਨੂੰਨ (Hit And Run Law) ਨੂੰ ਲੈ ਕੇ ਹੜਤਾਲ ਕਰ ਰਹੇ ਹਨ,ਜ਼ਿਕਰਯੋਗ ਹੈ ਕਿ ਹਿੱਟ ਐਂਡ ਰਨ ਕੇਸਾਂ ਵਿਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤਕ ਦਾ ਜੁਰਮਾਨਾ ਅਤੇ 10 ਸਾਲ ਤਕ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ,ਇਸ ਦੇ ਵਿਰੋਧ ਵਿਚ ਡਰਾਈਵਰ ਅਤੇ ਟਰਾਂਸਪੋਰਟਰ ਖੁੱਲ੍ਹ ਕੇ ਸਾਹਮਣੇ ਆ ਗਏ ਹਨ,ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਦੁਰਘਟਨਾਵਾਂ ਜਾਣਬੁੱਝ ਕੇ ਨਹੀਂ ਹੁੰਦੀਆਂ ਹਨ ਅਤੇ ਡਰਾਈਵਰ ਅਕਸਰ ਡਰਦੇ ਹਨ ਕਿ ਜੇਕਰ ਉਹ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਭੀੜ ਦੀ ਹਿੰਸਾ ਦਾ ਸ਼ਿਕਾਰ ਹੋ ਜਾਣਗੇ,ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ,ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਦੇਸ਼ ਵਿਚ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ। 

ਪੈਟਰੋਲ ਪੰਪ (Petrol Pumps) ਅੱਧੇ ਤੋਂ ਵੱਧ ਡ੍ਰਾਈ ਹੋ ਗਏ ਹਨ,ਇਹ ਹੜਤਾਲ ਲੰਬੀ ਵੀ ਚੱਲ ਸਕਦੀ ਹੈ,ਉਂਝ ਟਰੱਕ ਡਰਾਈਵਰਾਂ ਦੀ ਹੜਤਾਲ ਕੱਲ੍ਹ ਤੱਕ ਹੀ ਹੈ,ਜੇਕਰ ਹੜਤਾਲ ਖੁੱਲ੍ਹ ਜਾਂਦੀ ਹੈ ਤਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ,ਲੋਕ ਗੱਡੀਆਂ ਫੁੱਲ ਕਰਵਾਉਣ ਲਈ ਲੰਬੀਆਂ ਲਾਈਨਾਂ ਵਿਚ ਖੜ੍ਹੇ ਹੋਏ ਹਨ,ਲੋਕ ਭਾਂਡੇ ਲੈ ਕੇ ਤੇਲ ਭਰਵਾਉਣ ਲਈ ਆ ਰਹੇ ਹਨ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ `ਚ ਪੈਟਰੋਲ ਪੰਪਾਂ ‘ਤੇ ਪੈਟਰੋਲ ਖ਼ਤਮ ਹੋ ਗਿਆ ਜਿਸ ਤੋਂ ਬਾਅਦ ਮਾਲਕਾਂ ਨੇ ਪੰਪ ਬੰਦ ਕਰ ਦਿੱਤੇ ਹਨ,ਏਨਾ ਹੀ ਨਹੀਂ,ਕਈ ਪੰਪਾਂ ‘ਤੇ ਡੀਜ਼ਲ ਵੀ ਖ਼ਤਮ ਹੋਣ ਦੀ ਕਗਾਰ ਆ ਗਈ ਹੈ,ਰੂਪਨਗਰ ‘ਚ ਪੈਟਰੋਲ ਪੰਪਾਂ (Petrol Pumps) ‘ਤੇ ਦੇਰ ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪੁਆਉਣ ਲਈ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ,ਲੁਧਿਆਣਾ ਤੇ ਬਰਨਾਲਾ ‘ਚ ਵੀ ਇਹੀ ਸਥਿਤੀ ਰਹੀ।

Related Articles

Leave a Reply

Your email address will not be published. Required fields are marked *

Back to top button