GamesWorld

ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਆਰਮੀ ਅਫਸਰ ਅਤੇ ਫਿਜ਼ੀਓਥੈਰੇਪਿਸਟ Captain Harpreet Kaur Chandi ਨੇ ਬਣਾਇਆ ਵਰਲਡ ਰਿਕਾਰਡ

BolPunjabDe Buero

ਬ੍ਰਿਟਿਸ਼ ਸਿੱਖ ਆਰਮੀ ਅਫਸਰ (British Sikh Army Officer) ਅਤੇ ਫਿਜ਼ੀਓਥੈਰੇਪਿਸਟ ਕੈਪਟਨ ਹਰਪ੍ਰੀਤ ਕੌਰ ਚੰਡੀ (Physiotherapist Captain Harpreet Kaur Chandi) ਨੇ ਇਕੱਲੇ ਸਕੀਇੰਗ ਨਾਲ ਜੁੜਿਆ ਇਕ ਰਿਕਾਰਡ ਬਣਾਇਆ ਹੈ,ਹਰਪ੍ਰੀਤ ਕੌਰ ਚੰਡੀ ਨੇ ਇਕੱਲੇ ਦੱਖਣੀ ਧਰੁਵ ਸਕੀਇੰਗ (South Pole Skiing) ਮੁਹਿੰਮ ਨੂੰ ਪੂਰਾ ਕਰਨ ਵਾਲੀ ਦੁਨੀਆ ਦੀ ਸਭ ਤੋਂ ਤੇਜ਼ ਔਰਤ ਬਣਨ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।

33 ਸਾਲਾ ਕੈਪਟਨ ਹਰਪ੍ਰੀਤ ਕੌਰ ਚੰਡੀ ( Harpreet Kaur Chandi) ਨੇ ਐਤਵਾਰ ਨੂੰ ਆਪਣੇ ਬਲਾਗ ‘ਤੇ ਲਿਖਿਆ ਕਿ ਉਸ ਨੇ 1130 ਕਿਲੋਮੀਟਰ ਦੀ ਯਾਤਰਾ ਸਿਰਫ 31 ਦਿਨਾਂ ‘ਚ ਪੂਰੀ ਕੀਤੀ ਹੈ,ਉਸ ਨੇ ਇਹ ਵੀ ਕਿਹਾ ਕਿ ਇਸ ਦੀ ਗਿਨੀਜ਼ ਵਰਲਡ ਰਿਕਾਰਡ (Guinness World Records) ਤੋਂ ਇਸ ਦੀ ਪੁਸ਼ਟੀ ਕੀਤੀ ਜਾਵੇਗੀ,ਹਰਪ੍ਰੀਤ ਕੌਰ ਚੰਡੀ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਮੈਂ ਇਸਨੂੰ ਦੁਬਾਰਾ ਤੇਜ਼ੀ ਨਾਲ ਕੀਤਾ ਹੈ।

ਹਰਪ੍ਰੀਤ ਕੌਰ ਚੰਡੀ ਨੇ ਕਿਹਾ ਕਿ ਮੈਂ ਇਸ ਸਾਲ ਅੰਟਾਰਟਿਕਾ ਵਾਪਸ ਆਈ ਪਰ ਮੈਂ ਦੁਨੀਆ ਦੇ ਨਾਲ ਇਸ ਨੂੰ ਸਾਂਝਾ ਨਹੀਂ ਕੀਤਾ,ਮੈਂ ਹਰਕਿਊਲਿਸ ਇਨਲੈਟ (Hercules Inlet) ਤੋਂ ਦੱਖਣੀ ਧਰੁਵ (South Pole) ਤੱਕ ਇਕੱਲੇ ਮੁਹਿੰਮ ਨੂੰ ਪੂਰਾ ਕੀਤਾ,ਇਹ ਯਾਤਰਾ ਬਾਕੀਆਂ ਤੋਂ ਵੱਖ ਸੀ,ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਅਜਿਹਾ ਕਰ ਸਕਾਂਗੀ,ਫਿਰ ਮੈਂ ਸੋਚਿਆ ਕਿ ਮੈਂ ਉਹ ਸਭ ਕੁਝ ਕਰਾਂਗੀ।

ਜੋ ਮੈਂ ਕਰ ਸਕਦੀ ਹਾਂ,ਹਰਪ੍ਰੀਤ ਚੰਡੀ ਰੋਨੇ ਆਈਸ ਸ਼ੈਲਫ ‘ਤੇ ਹਰਕਿਊਲਿਸ ਇਨਲੈਟ ਤੋਂ ਰਵਾਨਾ ਹੋਈ,ਵੀਰਵਾਰ ਨੂੰ ਉਹ ਦੱਖਣੀ ਧਰੁਵ ‘ਤੇ ਪਹੁੰਚੀ,ਉਹ ਦਿਨ ਵਿਚ ਲਗਭਗ 12 ਤੋਂ 13 ਘੰਟੇ ਸਕੀਇੰਗ ਕਰਦੀ ਸੀ,75 ਕਿਲੋਗ੍ਰਾਮ ਭਾਰ ਵਾਲਾ ਸਲੇਜ ਖਿੱਚਦੇ ਹੋਏ,ਮੈਂ ਇਸ ਨੂੰ 31 ਦਿਨ, 13 ਘੰਟੇ ਤੇ 19 ਮਿੰਟ ਵਿਚ ਪੂਰਾ ਕੀਤਾ ਹੈ,ਇਸ ਲਈ ਮੈਂ ਗਿਨੀਜ਼ ਵਰਲਡ ਰਿਕਾਰਡ ਲਈ ਅਪਲਾਈ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button