ਸਕੂਲ ਆਫ਼ ਐਮੀਨੈਸ ਦੇ 4500 ਵਿਦਿਆਰਥੀਆਂ ਨੇ ਲਿਆ ਐਕਸਪੋਜਰ ਫੇਰੀਆਂ ਵਿਚ ਭਾਗ:ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
BolPunjabDe Buero
Chandigarh,30 Dec,(Bol Punjab De):- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲ ਆਫ਼ ਐਮੀਨੈਸ (School of Amness) ਦੇ 11 ਵੀ ਜਮਾਤ ਦੇ ਵਿਦਿਆਰਥੀਆਂ ਲਈ ਐਕਸਪੋਜਰ ਫੇਰੀਆਂ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ 4500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ,ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਵਲੋਂ ਦਿੱਤੀ ਗਈ,ਉਨ੍ਹਾਂ ਦੱਸਿਆ ਕਿ ਇਹ ਫੇਰੀਆਂ ਸੂਬੇ ਦੇ 23 ਜ਼ਿਲਿਆਂ ਵਿਚ ਕਰਵਾਈਆਂ ਗਈਆਂ,ਫੇਰੀਆਂ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ ਸਰਕਾਰੀ ਕਾਰਵਿਹਾਰ, ਵੱਖ-ਵੱਖ ਪੇਸ਼ਿਆਂ ਜਾਗਰੂਕ ਕੀਤਾ ਗਿਆ,ਸਕੂਲ ਆਫ਼ ਐਮੀਨੈਂਸ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਐਕਸਪੋਜ਼ਰ ਵਿਜ਼ਿਟ ਦੌਰਾਨ ਨੇ ਵੱਖ ਵੱਖ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ, ਜ਼ਿਲ੍ਹਾ ਅਦਾਲਤ, ਸਰਕਾਰੀ ਹਸਪਤਾਲ, ਡਿਫੈਂਸ ਅਕੈਡਮੀ/ਛਾਉਣੀ ਖੇਤਰ, ਸਪੋਰਟ ਅਕੈਡਮੀ, ਸਟੇਡੀਅਮ, ਇੰਜੀਨੀਅਰਿੰਗ ਕਾਲਜ ਆਦਿ ਦਾ ਦੌਰਾ ਕਰਵਾਇਆ ਗਿਆ।