Thick Fog In Punjab: ਪੰਜਾਬ ‘ਚ ਸੰਘਣੀ ਧੁੰਦ ਵਿਚਾਲੇ ਕੋਲਡ-ਡੇ ਅਲਰਟ ਜਾਰੀ ਕੀਤਾ ਗਿਆ
BolPunjabDe Buero
ਪੰਜਾਬ ‘ਚ ਸੰਘਣੀ ਧੁੰਦ ਵਿਚਾਲੇ ਕੋਲਡ-ਡੇ ਅਲਰਟ (Cold-Day Alert) ਜਾਰੀ ਕੀਤਾ ਗਿਆ ਹੈ,ਮੌਸਮ ਵਿਭਾਗ (Department of Meteorology) ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੋਲਡ-ਡੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ,ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ‘ਚ ਜ਼ਿਆਦਾਤਰ ਥਾਵਾਂ ‘ਤੇ ਸੰਘਣੀ ਧੁੰਦ ਛਾਈ ਰਹੇਗੀ,30 ਅਤੇ 31 ਦਸੰਬਰ ਲਈ ਆਰੇਂਜ ਅਲਰਟ ਅਤੇ 1 ਜਨਵਰੀ 2024 ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ,ਇਸ ਤਹਿਤ ਇਨ੍ਹਾਂ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ,ਵਿਭਾਗ ਨੇ ਲੋਕਾਂ ਨੂੰ ਅਗਲੇ ਚਾਰ ਦਿਨਾਂ ਵਿੱਚ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ।
ਦੂਜੇ ਪਾਸੇ ਵੀਰਵਾਰ ਨੂੰ ਬੇਹੱਦ ਸੰਘਣੀ ਧੁੰਦ (Thick Fog) ਕਾਰਨ ਅੰਮ੍ਰਿਤਸਰ ‘ਚ ਜ਼ੀਰੋ ਵਿਜ਼ੀਬਿਲਟੀ, ਪਟਿਆਲਾ ‘ਚ ਸਿਰਫ 10 ਮੀਟਰ, ਲੁਧਿਆਣਾ ‘ਚ 20 ਮੀਟਰ ਅਤੇ ਆਦਮਪੁਰ, ਬਠਿੰਡਾ, ਪਠਾਨਕੋਟ ਅਤੇ ਹਲਵਾਰਾ ‘ਚ 50 ਮੀਟਰ ਤੋਂ ਘੱਟ ਵਿਜ਼ੀਬਿਲਟੀ ਦਰਜ ਕੀਤੀ ਗਈ,ਐਸਬੀਐਸ ਨਗਰ ਵਿੱਚ ਵੀਰਵਾਰ ਨੂੰ ਸਭ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ ਬੁੱਧਵਾਰ ਦੇ ਮੁਕਾਬਲੇ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ,ਘੱਟੋ-ਘੱਟ ਤਾਪਮਾਨ ਆਮ ਨਾਲੋਂ 4.7 ਡਿਗਰੀ ਸੈਲਸੀਅਸ ਵੱਧ ਹੈ,ਐਸਬੀਐਸ ਨਗਰ ਤੋਂ ਇਲਾਵਾ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 8.9 ਡਿਗਰੀ, ਲੁਧਿਆਣਾ 10.3, ਪਟਿਆਲਾ 9.0, ਪਠਾਨਕੋਟ 9.0, ਬਠਿੰਡਾ 9.0, ਫਰੀਦਕੋਟ 9.5, ਗੁਰਦਾਸਪੁਰ 6.5, ਜਲੰਧਰ 9.5 ਅਤੇ ਮੋਗਾ ਦਾ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਮੌਸਮ ਵਿਭਾਗ ਅਨੁਸਾਰ ਅਗਲੇ ਚਾਰ-ਪੰਜ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ।