BolPunjabDe Buero
New Delhi, 26 December 2023:- ਐਨਡੀਏ ਅਤੇ INDIA ਗਠਜੋੜ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੀ ਸਰਗਰਮ ਹੋ ਗਿਆ ਹੈ,ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੂੰ ਇਕਜੁੱਟ ਕਰਨ ਵਿਚ ਲੱਗਾ ਹੋਇਆ ਹੈ,ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਸਲਿਮ ਭਾਈਚਾਰੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ,ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਲੀਡਰਸ਼ਿਪ ਤੇ ਆਬਾਦੀ ਦੀ ਤੁਲਨਾ ਕੀਤੀ ਹੈ,ਉਨ੍ਹਾਂ ਕਿਹਾ ਕਿ ਜਿਸ ਧਰਮ ਦੇ ਲੋਕ ਇਕਜੁੱਟ ਹੁੰਦੇ ਹਨ ਉਹ ਮਜ਼ਬੂਤ ਹੁੰਦਾ ਹੈ ਪਰ ਜਿਸ ਧਰਮ ਦੇ ਲੋਕ ਇਕਜੁੱਟ ਨਹੀਂ ਹੁੰਦੇ ਉਹ ਧਰਮ ਮਜ਼ਬੂਤ ਨਹੀਂ ਹੁੰਦਾ,ਸੁਖਬੀਰ ਸਿੰਘ ਬਾਦਲ ਨੇ ਉਦਾਹਰਨ ਲਈ, ਕਿਹਾ ਕਿ ਮੁਸਲਮਾਨ ਆਬਾਦੀ ਨੂੰ ਵੇਖੋ, ਦੇਸ਼ ਵਿੱਚ ਮੁਸਲਮਾਨਾਂ ਦੀ ਆਬਾਦੀ 18 ਫੀਸਦੀ ਹੈ,ਪਰ ਉਨ੍ਹਾਂ ਕੋਲ ਲੀਡਰਸ਼ਿਪ ਨਹੀਂ ਹੈ ਕਿਉਂਕਿ ਉਹ ਇਕੱਠੇ ਨਹੀਂ ਹਨ,ਇਸ ਦੇ ਨਾਲ ਹੀ 2 ਫੀਸਦੀ ਆਬਾਦੀ ਹੋਣ ਦੇ ਬਾਵਜੂਦ ਸਿੱਖ ਕੌਮ ਇਕਜੁੱਟ ਹੈ।