Earthquake Ladakh: ਲੇਹ-ਲਦਾਖ ‘ਚ ਭੂਚਾਲ ਕਾਰਨ ਕੰਬੀ ਧਰਤੀ,ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ
BolPunjabDe Buero
ਲੱਦਾਖ (Ladakh) ਵਿੱਚ ਮੰਗਲਵਾਰ 26 ਦਸੰਬਰ 2023 ਨੂੰ ਸਵੇਰੇ 4:30 ਵਜੇ ਆਏ ਭੂਚਾਲ ਨੇ ਉੱਥੋਂ ਦੇ ਲੋਕਾਂ ਨੂੰ ਜਗਾ ਦਿੱਤਾ,ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ ਹੈ,ਭੂਚਾਲ ਵਿਗਿਆਨ ਕੇਂਦਰ (Seismological Center) ਦੇ ਮੁਤਾਬਕ ਜੰਮੂ-ਕਸ਼ਮੀਰ ਦੇ ਪੁੰਛ, ਕਿਸ਼ਤਵਾੜ ਅਤੇ ਕਾਰਗਿਲ ‘ਚ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ,ਭੂਚਾਲ ਦੇ ਇਹ ਝਟਕੇ ਹਿਮਾਲੀਅਨ ਪਰਬਤ ਲੜੀ ‘ਚ ਕਾਫੀ ਮਹਿਸੂਸ ਕੀਤੇ ਗਏ ਹਨ,ਪਿਛਲੇ ਹਫ਼ਤੇ ਸੋਮਵਾਰ (18 ਦਸੰਬਰ 2023) ਨੂੰ ਜੰਮੂ-ਕਸ਼ਮੀਰ ਅਤੇ ਲੇਹ-ਲਦਾਖ (Leh-Ladakh) ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ (Earthquake) ਤੋਂ ਬਾਅਦ ਤਿੰਨ ਝਟਕੇ ਵੀ ਮਹਿਸੂਸ ਕੀਤੇ ਗਏ,ਲੱਦਾਖ ਵਿੱਚ ਸ਼ਾਮ 4:01 ਵਜੇ ਆਏ ਇਸ ਭੂਚਾਲ ਦੀ ਤੀਬਰਤਾ 3.8 ਮਾਪੀ ਗਈ,ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਸ਼ਾਮ 4:01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.8 ਮਾਪੀ ਗਈ,ਫਿਰ ਸ਼ਾਮ 4:18 ਵਜੇ ਕਿਸ਼ਤਵਾੜ ਵਿਚ ਇਕ ਹੋਰ ਭੂਚਾਲ ਆਇਆ,ਇਸ ਦੀ ਤੀਬਰਤਾ 3.6 ਸੀ,ਇਸ ਤੋਂ ਪਹਿਲਾਂ ਸਵੇਰੇ 11:38 ‘ਤੇ ਪਾਕਿਸਤਾਨ ‘ਚ 4.0 ਤੀਬਰਤਾ ਦਾ ਭੂਚਾਲ ਆਇਆ ਸੀ,ਲਗਾਤਾਰ ਭੂਚਾਲ (Earthquake) ਦੇ ਝਟਕਿਆਂ ਕਾਰਨ ਘਾਟੀ ਦੇ ਲੋਕ ਡਰੇ ਹੋਏ ਹਨ।