PM ਨਰਿੰਦਰ ਮੋਦੀ 26 ਦਸੰਬਰ ਯਾਨੀ ਮੰਗਲਵਾਰ ਸਵੇਰੇ 10.30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ’ਚ ‘ਵੀਰ ਬਾਲ ਦਿਵਸ’ ’ਤੇ ਆਯੋਜਤ ਪ੍ਰੋਗਰਾਮ ਵਿਚ ਹਿੱਸਾ ਲੈਣਗੇ
BolPunjabDe Buero
ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਦਸੰਬਰ ਯਾਨੀ ਮੰਗਲਵਾਰ ਸਵੇਰੇ 10.30 ਵਜੇ ਨਵੀਂ ਦਿੱਲੀ (New Delhi) ਦੇ ਭਾਰਤ ਮੰਡਪਮ ’ਚ ‘ਵੀਰ ਬਾਲ ਦਿਵਸ’ ’ਤੇ ਆਯੋਜਤ ਪ੍ਰੋਗਰਾਮ ਵਿਚ ਹਿੱਸਾ ਲੈਣਗੇ,ਇਸ ਮੌਕੇ ਪੀ.ਐਮ. ਮੋਦੀ ਦਿੱਲੀ ’ਚ ਨੌਜਵਾਨਾਂ ਦੇ ਮਾਰਚ-ਪਾਸਟ ਨੂੰ ਵੀ ਹਰੀ ਝੰਡੀ ਦਿਖਾਉਣਗੇ,ਇਸ ਦਿਨ ਨੂੰ ਚਿੰਨਿ੍ਹਤ ਕਰਨ ਲਈ,ਸਰਕਾਰ ਨਾਗਰਿਕਾਂ,ਵਿਸ਼ੇਸ਼ ਕਰ ਕੇ ਛੋਟੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਸਾਹਸ ਦੀ ਕਹਾਣੀ ਬਾਰੇ ਸੂਚਿਤ ਕਰਨ ਅਤੇ ਸਿਖਿਅਤ ਕਰਨ ਲਈ ਪੂਰੇ ਦੇਸ਼ ਵਿਚ ਹਿੱਸੇਦਾਰੀ ਪ੍ਰੋਗਰਾਮ ਆਯੋਜਤ ਕਰ ਰਹੀ ਹੈ।
ਸਾਹਿਬਜ਼ਾਦਿਆਂ ਦੀ ਜੀਵਨ ਕਹਾਣੀ ਅਤੇ ਬਲੀਦਾਨ ਦਾ ਵੇਰਵਾ ਦੇਣ ਵਾਲੀ ਇਕ ਡਿਜੀਟਲ ਪ੍ਰਦਰਸ਼ਨੀ ਦੇਸ਼ ਭਰ ਦੇ ਸਕੂਲਾਂ ਅਤੇ ਬਾਲ ਦੇਖਭਾਲ ਸੰਸਥਾਵਾਂ ’ਚ ਪ੍ਰਦਰਸ਼ਿਤ ਕੀਤੀ ਜਾਵੇਗੀ,‘ਵੀਰ ਬਾਲ ਦਿਵਸ’ (Veer Bal Diwas) ’ਤੇ ਇਕ ਫ਼ਿਲਮ ਵੀ ਦੇਸ਼ ਭਰ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ,ਨਾਲ ਹੀ,ਇੰਟਰੈਕਟਿਵ ਕਵਿਜ਼ ਵਰਗੇ ਵੱਖ-ਵੱਖ ਆਨਲਾਈਨ ਮੁਕਾਬਲੇ ਵੀ ਹੋਣਗੇ,ਜੋ ਮਾਈਭਾਰਤ ਅਤੇ ਮਾਈਗੋਵ.ਪੋਰਟਲ ਦੇ ਮਾਧਿਅਮ ਨਾਲ ਆਯੋਜਤ ਕੀਤੇ ਜਾਣਗੇ।
9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Shri Guru Gobind Singh Ji) ਦੇ ਪ੍ਰਕਾਸ਼ ਪਰਬ ਦੇ ਦਿਨ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ (Sahibzade Baba Jorawar Singh Ji) ਅਤੇ ਬਾਬਾ ਫਤਿਹ ਸਿੰਘ ਜੀ (Baba Fateh Singh Ji) ਦੀ ਸ਼ਹਾਦਤ ਨੂੰ ਦਰਸਾਉਣ ਕਰਨ ਲਈ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ।