ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾਇਆ ਗਿਆ
BolPunjabDe Buero
ਪੰਜਾਬ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇੰਚਾਰਜ ਹਰੀਸ਼ ਚੌਧਰੀ (Charge Harish Chaudhary) ਨੂੰ ਹਟਾ ਦਿੱਤਾ ਹੈ, ਉਨ੍ਹਾਂ ਦੀ ਜਗ੍ਹਾ ਪੰਜਾਬ ਕਾਂਗਰਸ ਇੰਚਾਰਜ ਵਜੋਂ ਦੇਵੇਂਦਰ ਯਾਦਵ ਨੂੰ ਲਾਇਆ ਗਿਆ ਹੈ,ਦੇਵੇਂਦਰ ਦਿੱਲੀ ਦੇ ਕਾਂਗਰਸ ਨੇਤਾ ਹੈ,ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹੈ,ਦੇਵੇਂਦਰ ਯਾਦਵ ਅਜੇ ਤੱਕ ਉਤਰਾਖੰਡ ਕਾਂਗਰਸ ਦੇ ਇੰਚਾਰਜ ਸਨ,ਇੰਡੀਆ ਗਠਜੋੜ ਨੂੰ ਲੈ ਕੇ ਪੰਜਾਬ ਵਿੱਚ ਆਪ ਅਤੇ ਕਾਂਗਰਸ ਵਿਚਾਲੇ ਸੀਟ ਦੀ ਵੰਡ ਨੂੰ ਲੈ ਕੇ ਖੂਬ ਬਵਾਲ ਮਚਾਇਆ ਹੋਇਆ ਹੈ,ਸਾਲ 2017 ਦੇ ਵਿਧਾਨ ਸਭਾ ਚੋਣਾਂ (Assembly Elections) ਵਿੱਚ ਕਾੰਗਰਸ ਪਾਰਟੀ ਨੇ 78 ਸੀਟਾਂ ਜਿੱਤ ਕੇ ਰਾਜ ਦੀ ਸੱਤਾ ‘ਤੇ 10 ਸਾਲ ਤੋਂ ਬਾਅਦ ਕਬਜ਼ਾ ਕੀਤਾ ਸੀ,ਉਸ ਦੌਰਾਨ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਅਗਵਾਈ ਵਿੱਚ ਸਰਕਾਰ ਬਣੀ ਸੀ,ਇਸ ਤੋਂ ਬਾਅਦ ਰਾਜਸਥਾਨ ਦੇ ਨੇਤਾ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਇਆ ਸੀ,ਇਨ੍ਹਾਂ ਦੀ ਅਗਵਾਈ ਵਿੱਚ ਹੀ 2022 ਵਿੱਚ ਵਿਧਾਨ ਸਭਾ ਚੋਣ ਲੜੇ ਗਏ ਸਨ,ਇਸ ਚੋਣਾਂ ਵਿੱਚ ਕਾਂਗਰਸ ਦਾ ਪ੍ਰਦਰਸਨ ਕਾਫੀ ਨਿਰਾਸ਼ਾਜਨਕ ਰਿਹਾ ਸੀ,ਪਾਰਟੀ 78 ਤੋੰ 18 ਸੀਟਾਂ ‘ਤੇ ਸਿਮਟ ਕਰ ਰਹਿ ਗਈ ਸੀ,ਹਾਲਾਂਕਿ ਇਸ ਤੋਂ ਬਾਅਦ ਵੀ ਪਾਰਟੀ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਨਹੀਂ ਹਟਾਇਆ ਸੀ।