ਪੰਜਾਬ ਵਿੱਚ ਸੀਤ ਲਹਿਰ ਕਾਰਨ ਠੰਡ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ,ਸ਼ਿਮਲਾ ਤੋਂ ਵੀ ਠੰਡਾ ਹੋਇਆ ਪੰਜਾਬ ! 2.8 ਡਿਗਰੀ ਤੱਕ ਡਿੱਗਿਆ ਪਾਰਾ
BolPunjabDe Buero
Chandigarh,22 Dec,(Bol Punjab De):- ਪੰਜਾਬ ਵਿੱਚ ਸੀਤ ਲਹਿਰ (Cold Wave) ਕਾਰਨ ਠੰਡ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ,ਜਿਸ ਕਾਰਨ ਪੰਜਾਬ ਦੇ ਕਈ ਸ਼ਹਿਰ ਸ਼ਿਮਲਾ (City Shimla) ਨਾਲੋਂ ਵੀ ਠੰਡੇ ਹਨ,ਇਸ ਸਰਦੀ ਦੇ ਮੌਸਮ ਵਿੱਚ ਪਹਿਲੀ ਵਾਰ ਵੀਰਵਾਰ ਨੂੰ ਪਾਰਾ ਤਿੰਨ ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗਿਆ ਹੈ,ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.7 ਡਿਗਰੀ ਸੈਲਸੀਅਸ ਘੱਟ ਰਿਹਾ,ਇਸੇ ਤਰ੍ਹਾਂ ਪਟਿਆਲਾ ਦਾ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 2.3 ਡਿਗਰੀ ਸੈਲਸੀਅਸ ਘੱਟ ਤੇ ਬਠਿੰਡਾ ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਇਹ ਆਮ ਨਾਲੋਂ 0.3 ਡਿਗਰੀ ਸੈਲਸੀਅਸ ਘੱਟ ਰਿਹਾ,ਵੀਰਵਾਰ ਨੂੰ ਅੰਮ੍ਰਿਤਸਰ ਤੇ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ, ਫਰੀਦਕੋਟ 4.2 ਡਿਗਰੀ, ਗੁਰਦਾਸਪੁਰ 6.0 ਡਿਗਰੀ, ਫਤਿਹਗੜ੍ਹ ਸਾਹਿਬ 6.2 ਡਿਗਰੀ, ਜਲੰਧਰ 3.7 ਡਿਗਰੀ, ਫਿਰੋਜ਼ਪੁਰ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਉੱਥੇ ਹੀ ਜੇਕਰ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 20.2, ਲੁਧਿਆਣਾ ਦਾ 21.8, ਪਟਿਆਲਾ ਦਾ 22.1, ਪਠਾਨਕੋਟ ਦਾ 21.0, ਜਲੰਧਰ ਦਾ 20.7 ਤੇ ਬਠਿੰਡਾ ਦਾ 22.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।