ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ,ਚਿਰਾਗ-ਸਾਤਵਿਕ ਨੂੰ ਖੇਡ ਰਤਨ,ਸ਼ੰਮੀ ਨੂੰ ਮਿਲੇਗਾ Arjuna Award
BolPunjabDe Buero
ਇਸ ਸਾਲ ਮਿਲਣ ਵਾਲੇ ਸਪੋਰਟਸ ਐਵਾਰਡਸ (Sports Awards) ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ,ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਸਣੇ 26 ਖਿਡਾਰੀਆਂ ਨੂੰ ਅਰਜੁਨ ਐਵਾਰਡ (Arjuna Award) ਨਾਲ ਸਨਮਾਨਿਤ ਕੀਤਾ ਜਾਵੇਗਾ, ਮੇਜਰ ਧਿਆਨਚੰਦ ਖੇਡ ਰਤਨ ਸਨਮਾਨ ਲਈ ਭਾਰਤ ਦੇ ਦੋ ਬੈਡਮਿੰਟਨ ਸਟਾਰ ਨੂੰ ਚੁਣਿਆ ਗਿਆ ਹੈ,ਇਸ ਸਾਲ ਖੇਡ ਰਤਨ ਪੁਰਸਕਾਰ ਚਿਰਾਗ ਸ਼ੈੱਟੀ ਤੇ ਸਾਤਵਿਕ ਸਾਈਰਾਜ ਰੈਂਕੀ ਰੈੱਡੀ ਨੂੰ ਦਿੱਤਾ ਜਾਵੇਗਾ,ਇਨ੍ਹਾਂ ਦੋਵਾਂ ਨੇ ਦੁਨੀਆ ਭਰ ਵਿਚ ਬੈਡਮਿੰਟਨ ਡਬਲਜ਼ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ,ਖੇਡ ਮੰਤਰਾਲੇ ਨੇ ਇਨ੍ਹਾਂ ਨਾਵਾਂ ਦੀ ਪੁਸ਼ਟੀ ਕੀਤੀ ਹੈ।
ਖੇਡ ਰਤਨ ਅਵਾਰਡ 2023 ਲਈ ਚਿਰਾਗ ਸ਼ੈਟੀ – ਬੈਡਮਿੰਟਨ, ਸਾਤਵਿਕਸਾਈਰਾਜ ਰੰਕੀਰੈੱਡੀ – ਬੈਡਮਿੰਟਨ ਨੂੰ ਸਿਲੈਕਟ ਕੀਤਾ ਗਿਆ ਹੈ ਤੇ ਇਸੇ ਤਰ੍ਹਾਂ ਅਰਜੁਨ ਐਵਾਰਡ 2023 ਲਈ ਮੁਹੰਮਦ ਸ਼ਮੀ – ਕ੍ਰਿਕਟ, ਓਜਸ ਪ੍ਰਵੀਨ ਦੇਵਤਾਲੇ – ਤੀਰਅੰਦਾਜ਼ੀ, ਸ਼੍ਰੀ ਸ਼ੰਕਰ – ਅਥਲੈਟਿਕਸ, ਪਾਰੁਲ ਚੌਧਰੀ – ਅਥਲੈਟਿਕਸ, ਮੁਹੰਮਦ ਹੁਸਾਮੁਦੀਨ – ਮੁੱਕੇਬਾਜ਼, ਆਰ ਵੈਸ਼ਾਲੀ – ਸ਼ਤਰੰਜ, ਸੁਸ਼ੀਲਾ ਚਾਨੂ – ਹਾਕੀ, ਪਵਨ ਕੁਮਾਰ – ਕਬੱਡੀ, ਰਿਤੂ ਨੇਗੀ – ਕਬੱਡੀ, ਨਸਰੀਨ – ਖੋ-ਖੋ, ਪਿੰਕੀ – ਲਾਅਨ ਗੇਂਦਾਂ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ – ਸ਼ੂਟਿੰਗ, ਈਸ਼ਾ ਸਿੰਘ – ਸ਼ੂਟਿੰਗ, ਹਰਿੰਦਰ ਪਾਲ ਸਿੰਘ – ਸਕੁਐਸ਼, ਅਹਿਕਾ ਮੁਖਰਜੀ – ਟੇਬਲ ਟੈਨਿਸ, ਸੁਨੀਲ ਕੁਮਾਰ – ਕੁਸ਼ਤੀ, ਅੰਤਮ – ਕੁਸ਼ਤੀ, ਰੋਸ਼ਿਬੀਨਾ ਦੇਵੀ – ਵੁਸ਼ੂ, ਸ਼ੀਤਲ ਦੇਵੀ – ਪੈਰਾ ਤੀਰਅੰਦਾਜ਼ੀ, ਅਜੈ ਕੁਮਾਰ – ਬਲਾਇੰਡ ਕ੍ਰਿਕਟ, ਪ੍ਰਾਚੀ ਯਾਦਵ – ਪੈਰਾ ਕੈਨੋਇੰਗ, ਅਨੁਸ਼ ਅਗਰਵਾਲ – ਘੋੜ ਸਵਾਰੀ, ਦਿਵਯਕ੍ਰਿਤੀ ਸਿੰਘ – ਘੋੜਸਵਾਰ ਪਹਿਰਾਵਾ, ਦੀਕਸ਼ਾ ਡਾਗਰ – ਗੋਲਫ, ਕ੍ਰਿਸ਼ਨ ਬਹਾਦੁਰ ਪਾਠਕ – ਹਾਕੀਅਦਿਤੀ ਗੋਪੀਚੰਦ ਸਵਾਮੀ – ਤੀਰਅੰਦਾਜ਼ੀ ਲਈ ਚੁਣਿਆ ਗਿਆ ਹੈ।