ਦੇਸ਼ ‘ਚ ਫਿਰ ਤੋਂ ਵਧਣ ਲੱਗੇ ਕੋਵਿਡ-19 ਮਾਮਲੇ,ਨਵੇਂ ਵੇਰੀਐਂਟ ਦੇ ਆਉਣ ਤੋਂ ਬਾਅਦ ਕੇਂਦਰ ਨੇ ਜਾਰੀ ਕੀਤੀ
BolPunjabDe Buero
ਕੇਰਲ ਵਿਚ ਇੱਕ ਔਰਤ ਵਿਚ ਕੋਵਿਡ-19 (Covid-19) ਦਾ ਸਬ-ਵੇਰੀਐਂਟ JN.1 (Sub-Variant JN.1) ਪਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਚੌਕਸ ਕਰ ਦਿੱਤਾ ਗਿਆ ਹੈ,ਸਰਕਾਰ ਨੇ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਅਤੇ ਭਾਰਤ ਵਿਚ JN.1 ਵੇਰੀਐਂਟ ਦੇ ਪਹਿਲੇ ਕੇਸ ਦਾ ਪਤਾ ਲਗਾਉਣ ਦੇ ਮੱਦੇਨਜ਼ਰ ਰਾਜਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ।
ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਕੋਵਿਡ-19 (Covid-19) ਸਥਿਤੀ ਦੀ ਨਿਰੰਤਰ ਨਿਗਰਾਨੀ ਰੱਖਣ ਦੀ ਅਪੀਲ ਕੀਤੀ ਹੈ,ਇਸ ਤੋਂ ਇਲਾਵਾ, ਰਾਜਾਂ ਨੂੰ ਹਰ ਜ਼ਿਲ੍ਹੇ ਵਿਚ SARI ਅਤੇ ILI ਮਾਮਲਿਆਂ ਦੀ ਨਿਯਮਤ ਤੌਰ ‘ਤੇ ਰਿਪੋਰਟ ਅਤੇ ਨਿਗਰਾਨੀ ਕਰਨੀ ਪਵੇਗੀ,ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੇ ਇੱਕ ਪੱਤਰ ਵਿਚ,ਕੇਂਦਰੀ ਸਿਹਤ ਸਕੱਤਰ ਸੁਧਾਂਸ਼ ਪੰਤ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਨਿਰੰਤਰ ਅਤੇ ਸਹਿਯੋਗੀ ਕੰਮ ਦੇ ਕਾਰਨ, ਅਸੀਂ ਕੋਵਿਡ-19 ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਏ ਹਾਂ।
ਪੰਤ ਨੇ ਕਿਹਾ ਕਿ ਹਾਲ ਹੀ ਵਿਚ, ਕੇਰਲ ਵਰਗੇ ਕੁਝ ਰਾਜਾਂ ਵਿਚ ਕੋਵਿਡ-19 (Covid-19) ਮਾਮਲਿਆਂ ਦੀ ਗਿਣਤੀ ਵਿਚ ਮਾਮੂਲੀ ਵਾਧਾ ਹੋਇਆ ਹੈ,ਭਾਰਤ ਵਿਚ ਕੋਵਿਡ-19 (Covid-19) ਸਬ-ਵੇਰੀਐਂਟ JN.1 (Covid Subvariant JN.1) ਦਾ ਪਹਿਲਾ ਕੇਸ 8 ਦਸੰਬਰ ਨੂੰ ਕੇਰਲ ਵਿੱਚ ਪਾਇਆ ਗਿਆ ਸੀ,ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਅੱਜ ਯਾਨੀ ਸੋਮਵਾਰ ਨੂੰ ਦੇਸ਼ ਵਿਚ ਕੋਵਿਡ-19 ਦੇ 335 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਦੇ ਨਾਲ, ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 1,701 ਹੋ ਗਈ ਹੈ,ਸਿਹਤ ਮੰਤਰਾਲੇ ਦੇ ਐਤਵਾਰ ਸਵੇਰੇ 8 ਵਜੇ ਤੱਕ ਦੇ ਅੰਕੜਿਆਂ ਅਨੁਸਾਰ, ਭਾਰਤ ਵਿਚ ਕੋਵਿਡ -19 ਦੇ ਮਾਮਲੇ ਵੱਧ ਕੇ 4 ਕਰੋੜ 50 ਲੱਖ 4 ਹਜ਼ਾਰ 816 ਹੋ ਗਏ ਹਨ, ਜਦੋਂ ਕਿ ਦੇਸ਼ ਵਿਚ ਕਰੋਨਾ ਕਾਰਨ 5 ਲੱਖ 33 ਹਜ਼ਾਰ 316 ਲੋਕਾਂ ਦੀ ਮੌਤ ਹੋ ਗਈ ਹੈ।