ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
BolPunjabDe Buero
ਜੰਮੂ-ਕਸ਼ਮੀਰ ਅਤੇ ਲੱਦਾਖ (Ladakh) ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਜੰਮੂ, ਸ਼੍ਰੀਨਗਰ, ਪੁੰਛ, ਕਿਸ਼ਵਤਾੜ, ਕਾਰਗਿਲ ਸਣੇ ਦੋਵੇਂ ਸੂਬਿਆਂ ਦੇ ਕਈ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਲੱਗੇ,ਇਕ ਘੰਟੇ ਅੰਦਰ ਚਾਰ ਵਾਰ ਧਰਤੀ ਕੰਬੀ,ਰਿਕਟਰ ਪੈਮਾਨੇ (Richter Scale) ‘ਤੇ ਇਸ ਦੀ ਤੀਬਰਤਾ 5.5 ਮਾਪੀ ਗਈ ਹੈ,ਰਾਸ਼ਟਰੀ ਭੂਚਾਲ ਵਿਗਿਆਨ (National Seismology) ਕੇਂਦਰ ਮੁਤਾਬਕ ਪਹਿਲਾ ਝਟਕਾ ਦੁਪਹਿਰ 3:48 ‘ਤੇ, ਦੂਜਾ ਝਟਕਾ 3.57 ਮਿੰਟ ‘ ਆਏ ਭੂਚਾਲ (Earthquake) ਤੇ ਤੀਜਾ ਝਟਕਾ 4.01 ਮਿੰਟ ‘ਤੇ ਤੇ ਚੌਥਾ ਝਟਕਾ 4.18 ਮਿੰਟ ‘ਤੇ ਲੱਗਾ,ਕੇਂਦਰ ਕਾਰਗਿਲ ‘ਚ 10 ਕਿਲੋਮੀਟਰ ਜ਼ਮੀਨਦੋਜ਼ ਸੀ,ਇਸ ਦੇ ਝਟਕੇ ਕਸ਼ਮੀਰ ਵਿੱਚ ਵੀ ਮਹਿਸੂਸ ਕੀਤੇ ਗਏ,ਲੱਦਾਖ ਵਿੱਚ ਸ਼ਾਮ 4:01 ਵਜੇ ਆਏ ਇਸ ਭੂਚਾਲ ਦੀ ਤੀਬਰਤਾ 3.8 ਮਾਪੀ ਗਈ,ਜੰਮੂ-ਕਸ਼ਮੀਰ (Jammu And Kashmir) ਦੇ ਕਿਸ਼ਤਵਾੜ ‘ਚ ਸ਼ਾਮ 4.01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.8 ਮਾਪੀ ਗਈ,ਫਿਰ ਸ਼ਾਮ 4.18 ਵਜੇ ਕਿਸ਼ਤਵਾੜ ਵਿੱਚ ਇੱਕ ਹੋਰ ਭੂਚਾਲ ਆਇਆ,ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।