World

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਾਪਤ ਕੀਤਾ ਗਿਆ

BolPunjabDe Buero

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (Sher-E-Punjab Maharaja Ranjit Singh) ਦਾ ਆਦਮਕੱਦ ਬੁੱਤ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ,ਕਰਤਾਰਪੁਰ ਸਾਹਿਬ ਵਿਚ ਸਥਾਪਤ ਕੀਤਾ ਗਿਆ ਹੈ,ਸ਼ੇਰ-ਏ-ਪੰਜਾਬ ਦਾ ਬੁੱਤ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊਢੀ ਦੇ ਸੱਜੇ ਪਾਸੇ ਲੋਹੇ ਦੇ ਸਟੈਂਡ ‘ਤੇ ਸਥਾਪਤ ਕੀਤਾ ਗਿਆ ਹੈ ਤੇ ਇਹ 9 ਫੁੱਟ ਉੱਚਾ ਬੁੱਤ ਫਾਈਬਰ ਗਲਾਸ ਤੇ ਕਾਂਸੇ ਨਾਲ ਬਣਾਇਆ ਗਿਆ ਹੈ,ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸ੍ਰੀ ਕਰਤਾਰਪੁਰ ਸਾਹਿਬ ਜੀ (Shri Kartarpur Sahib Ji) ਵਿਖੇ ਲਗਾਏ ਜਾਣ ਮਗਰੋਂ ਸਿੱਖਾ ਭਾਈਚਾਰੇ ਵਿਚ ਖੁਸ਼ੀ ਪਾਈ ਜਾ ਰਹੀ ਹੈ,ਉਨ੍ਹਾਂ ਦਾ ਮੰਨਣਾ ਹੈ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਅਸਥਾਨ ‘ਤੇ ਇਹ ਬੁੱਤ ਬਿਲਕੁਲ ਸੁਰੱਖਿਅਤ ਹੈ।

ਇਹ ਬੁੱਤ ਸ਼ੇਰ-ਏ-ਪੰਜਾਬ ਦੀ 180ਵੀਂ ਬਰਸੀ ਮੌਕੇ ਪਹਿਲਾਂ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ ਵਿਚ ਤਬਦੀਲ ਕੀਤੀ ਜਾ ਚੁੱਕੀ ‘ਮਾਈ ਜਿੰਦਾ’ ਦੀ ਹਵੇਲੀ ਦੇ ਬਾਹਰ ਸਥਾਪਤ ਕੀਤਾ ਗਿਆ ਸੀ, ਜਿਥੇ ਕੱਟੜਪੰਥੀ ਇਸਲਾਮਿਕ ਸੰਗਠਨ ਤਹਿਰੀਕ ਏ ਲੈਬਬੈਕ ਪਾਕਿਸਤਾਨ ਦੇ ਵਰਕਰਾਂ ਵਲੋਂ ਲਗਾਤਾਰ ਤਿੰਨ ਵਾਰ ਇਸ ਦੀ ਭੰਨਤੋੜ ਕੀਤੀ ਗਈ ਸੀ ਤੇ ਲਾਹੌਰ ਸ਼ਾਹੀ ਕਿਲ੍ਹੇ (Lahore Shahi Fort) ਵਿਚ ਲੋਕਾਂ ਵੱਲੋਂ ਕੀਤੇ ਇਤਰਾਜ਼ ਕਾਰਨ ਇਹ ਬੁੱਤ ਮੁਰੰਮਤ ਕਰਨ ਤੋਂ ਬਾਅਦ ਵੀ ਦੁਬਾਰਾ ਪਹਿਲੀ ਵਾਲੀ ਥਾਂ ‘ਤੇ ਸਥਾਪਤ ਨਹੀਂ ਕੀਤਾ ਜਾ ਸਕਿਆ ਸੀ, ਜਿਸ ਨੂੰ ਕਿ ਹੁਣ ਸ੍ਰੀ ਕਰਤਾਰਪੁਰ ਸਾਹਿਬ ਜੀ (Shri Kartarpur Sahib Ji) ਵਿਖੇ ਸਥਾਪਤ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button