ਸੂਗਰ ਮਿਲ ਵੱਲੋਂ ਡੰਪ ਕੀਤੀ ਪਰਾਲੀ ਨੂੰ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬਝਾਉਣ ਲਈ ਮੰਗਵਾਈਆਂ ਗਈਆਂ
BolPunjabDe Buero
Gurdaspur,17 Dec,(Bol Punjab De):- ਸ੍ਰੀ ਹਰਗੋਬਿੰਦਪੁਰ ਸਾਹਿਬ (Shri Hargobindpur Sahib) ਵਿਖੇ ਹਾਈਵੇ ਕਿਨਾਰੇ ਰਾਣਾ ਸੂਗਰ ਮਿਲ (Rana Sugar Mill) ਵੱਲੋਂ ਡੰਪ ਕੀਤੀ ਪਰਾਲੀ ਨੂੰ ਅੱਗ ਲੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ,ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੀ ਹਰਗੋਬਿੰਦਪੁਰ ਦੇ ਡੀਐਸਪੀ ਸ੍ਰੀ ਰਜੇਸ਼ ਕੱਕੜ ਸਮੇਤ ਪੁਲਿਸ ਪਾਰਟੀ ਮੌਕੇ ਦੇ ਪਹੁੰਚ ਗਏ,ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਰਾਣਾ ਸੂਗਰ ਮਿਲ ਬੁੱਟਰ (Rana Sugar Mill Butter) ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਲਾਈਟਾਂ ਵਾਲਾ ਚੌਂਕ ਸ੍ਰੀ ਹਰਗੋਬਿੰਦਪੁਰ ਵਿੱਚ ਪਰਾਲੀ (Straw) ਨੂੰ ਡੰਪ ਕੀਤਾ ਗਿਆ ਸੀ।
ਇੱਥੇ ਜ਼ਿਕਰ ਯੋਗ ਹੈ ਕਿ ਮਿੱਲ ਵੱਲੋਂ ਪਰਾਲੀ ਨੂੰ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਰੋਡ (Shri Hargobindpur Gurdaspur Road) ਅਤੇ ਟਾਂਡਾ ਹੁਸ਼ਿਆਰਪੁਰ ਹਾਈਵੇ (Tanda Hoshiarpur Highway) ਦੇ ਬਿਲਕੁਲ ਕਿਨਾਰੇ ਤੇ ਡੰਪ ਕੀਤਾ ਗਿਆ ਹੈ ,ਜਿਸ ਨੂੰ ਬੀਤੀ ਬਾਅਦ ਦੁਪਹਿਰ ਅੱਗ ਲੱਗ ਗਈ ਜਿਸ ਦੇ ਚਲਦਿਆਂ ਬੁਟਰ ਮਿਲ ਦੇ ਚੌਂਕੀਦਾਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇਨੀ ਭਿਆਨਕ ਮੱਚ ਗਈ ਸੀ ਜਿਸ ਕਾਰਨ ਗੁਰਦਾਸਪੁਰ ,ਬਟਾਲਾ, ਅੰਮ੍ਰਿਤਸਰ ਸਾਹਿਬ ,ਦਸੂਆ ਅਤੇ ਜੰਡਿਆਲਾ ਗੁਰੂ (Jandiala Guru) ਤੋਂ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਮੰਗਵਾਈਆਂ ਗਈਆਂ ਜਿਨਾਂ ਦੇਰ ਸ਼ਾਮ ਤੱਕ ਮੈਂ ਸ਼ਿਰਕਤ ਕਰਕੇ ਅੱਗ ਤੇ ਕਾਬੂ ਪਾਇਆ ਗਿਆ,ਇਸ ਅੱਗ ਨੂੰ ਬੁਝਾਉਣ ਲਈ ਨਜਦੀਕੀ ਪਿੰਡ ਦੇ ਲੋਕਾਂ ਵੱਲੋਂ ਵੀ ਮਦਦ ਕੀਤੀ ਗਈ।
ਮੀਡਿਆ ਵਲੋਂ ਅੱਗ ਲੱਗਣ ਦਾ ਕਾਰਨ ਅਤੇ ਹੋਏ ਨੁਕਸਾਨ ਦਾ ਵੇਰਵਾ ਮਿਲ ਦੇ ਅਧਿਕਾਰੀ ਆਰ ਐਨ ਸ਼ਰਮਾ ਮਿਲ ਦੇ ਜਨਰਲ ਮੈਨੇਜਰ (ਐਚ ਆਰ) ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਜਦ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੋਏ ਨੁਕਸਾਨ ਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ,ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਮੇਨ ਹਾਈਵੇ (Main Highway) ਦੇ ਬਿਲਕੁਲ ਕਿਨਾਰੇ ਤੇ ਅਜਿਹੇ ਪਰਾਲੀ ਦੇ ਡੰਪ ਬਣਾਉਣ ਦੀ ਪ੍ਰਸ਼ਾਸਨ ਵੱਲੋਂ ਇਜਾਜ਼ਤ ਦੇਣਾ ਕੀ ਹਾਦਸਿਆਂ ਨੂੰ ਨਿਮੰਤਰਨ ਦੇਣ ਵਾਲੀ ਗੱਲ ਨਹੀਂ?