National

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਸਿੱਧੀ ਫਲਾਈਟ 15 ਜਨਵਰੀ ਤੋਂ ਹੋਵੇਗੀ ਸ਼ੁਰੂ

BolPunjabDe Buero

Amritsar Sahib,16 Dec,(Bol Punjab De):- ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ (Shri Guru Ramdas Ji International Airport) ਤੋਂ ਕੁਆਲਾਲੰਪੁਰ ਲਈ 15 ਜਨਵਰੀ ਤੋਂ ਦੋ ਨਵੀਆਂ ਫਲਾਈਟਾਂ ਉਡਾਣ ਭਰਨਗੀਆਂ,ਮਲੇਸ਼ੀਆ ਏਅਰਲਾਈਨਸ ਨੇ ਇਨ੍ਹਾਂ ਫਲਾਈਟਸ ਦਾ ਐਲਾਨ ਕੀਤਾ ਹੈ,ਏਅਰਲਾਈਨ (Airline) ਦੀ ਵੈੱਬਸਾਈਟ ‘ਤੇ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ,ਇਹ ਜਾਣਕਾਰੀ ਫਲਾਈਟ ਇਨੀਸ਼ੀਏਟਿਵ (Flight Initiative) ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁੰਮਟਾਲਾ ਅਤੇ ਕਨਵੀਨਰ (ਭਾਰਤ) ਯੋਗੇਸ਼ ਕਾਮਰਾ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਫਲਾਈਟਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬੇ ਹਰਿਆਣਾ,ਹਿਮਾਚਲ ਦੇ ਉਨ੍ਹਾਂ ਲੋਕਾਂ ਦਾ ਹੋਵੇਗਾ,ਜੋ Australia, New Zealand ਤੇ ਦੱਖਣ ਪੂਰਬੀ ਏਸ਼ੀਆ ਜਾਣਾ ਚਾਹੁੰਦੇ ਹਨ,ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਲੋਕ ਉਕਤ ਦੇਸ਼ਾਂ ਵਿਚ ਜਾਂਦੇ ਹਨ,ਉਡਾਣ ਹਾਸਲ ਕਰਨ ਲਈ ਉਨ੍ਹਾਂ ਨੂੰ ਦਿੱਲੀ ਜਾਣਾ ਪੈਂਦਾ ਹੈ,ਮਲੇਸ਼ੀਆ ਏਅਰਲਾਈਨਸ ਨੇ ਇਹ ਦੇਖਦੇ ਹੋਏ ਹੀ ਕੁਆਲਾਲੰਪੁਰ (Kuala Lumpur) ਦੇ ਲਈ ਨਵੀਂ ਫਲਾਈਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਵਿਚਕਾਰ ਤੋਂ ਸ਼ੁਰੂ ਹੋਣ ਵਾਲੀ ਮਲੇਸ਼ੀਆ ਏਅਰਲਾਈਨਸ (Malaysia Airlines) ਦੀਆਂ ਇਹ ਫਲਾਈਟਾਂ ਮੰਗਲਵਾਰ ਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਏਅਰਪੋਰਟ (Amritsar Airport) ਤੋਂ ਉਡਾਣ ਭਰਨਗੀਆਂ,ਦੋਵੇਂ ਦਿਨ ਸਵੇਰੇ 3.20 ਵਜੇ ਐੱਸਜੀਆਰਡੀ ਏਅਰਪੋਰਟ (SGRD Airport) ਤੋਂ ਉਡਾਣ ਭਰਨ ਦੇ ਬਾਅਦ 11.45 ਵਜੇ ਕੁਆਲਾਲੰਪੁਰ ਏਅਰਪੋਰਟ (Kuala Lumpur Airport) ‘ਤੇ ਲੈਂਡ ਕਰਨਗੀਆਂ,ਇਸ ਤੋਂ ਪਹਿਲਾਂ ਸੋਮਵਾਰ ਤੇ ਸ਼ੁੱਕਰਵਾਰ ਨੂੰ ਕੁਆਲਾਲੰਪੁਰ ਏਅਰਪੋਰਟ ਤੋਂ ਰਾਤ 11 ਵਜੇ ਉਡਾਣ ਭਰਨ ਦੇ ਬਾਅਦ ਅਗਲੇ ਦਿਨ ਮੰਗਲਵਾਰ ਤੇ ਸ਼ਨੀਵਾਰ ਦੀ ਸਵੇਰ ਤੜਕੇ 2.20 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਨਗੀਆਂ।

Related Articles

Leave a Reply

Your email address will not be published. Required fields are marked *

Back to top button