ਕੈਨੇਡਾ ਸਰਕਾਰ ਦਾ ਵੱਡਾ ਫੈਸਲਾ,ਵਿਦਿਆਰਥੀ ਹੁਣ ਪੂਰਾ ਸਮਾਂ ਨਹੀਂ ਕਰ ਸਕਣਗੇ ਕੰਮ
BolPunjabDe Buero
Canada,15 Dec,(Bol Punjab De):- ਕੈਨੇਡਾ ਗਏ ਵਿਦਿਆਰਥੀ ਹੁਣ ਪੂਰਾ ਸਮਾਂ ਕੰਮ ਨਹੀਂ ਕਰ ਸਕਣਗੇ,ਕੋਰੋਨਾ (Corona) ਤੋਂ ਪਹਿਲਾਂ ਪ੍ਰਤੀ ਹਫਤਾ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ,ਪਰ ਕੋਰੋਨਾ ਕਾਲ (Corona Time) ਦੇ ਕਾਰਨ ਵਿਦਿਆਰਥੀਆਂ ਨੂੰ 40 ਘੰਟੇ ਪ੍ਰਤੀ ਹਫਤਾ ਕੰਮ ਕਰਨ ਦਾ ਵਰਕ ਪਰਮਿਟ ਜਾਰੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ,ਹੁਣ ਕੋਰੋਨਾ ਕਾਲ ਖਤਮ ਹੋ ਚੁੱਕਿਆ ਹੈ ਤੇ ਹੁਣ ਵਿਦਿਆਰਥੀ 20 ਘੰਟੇ ਪ੍ਰਤੀ ਹਫਤਾ ਹੀ ਕੰਮ ਕਰ ਸਕਣਗੇ,ਇਹ ਨਿਯਮ 30 ਅਪ੍ਰੈਲ, 2024 ਦੇ ਬਾਅਦ ਤੋਂ ਲਾਗੂ ਹੋਵੇਗਾ,ਇਸ ਸਬੰਧੀ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ (Canada) ਵਿੱਚ ਸਭ ਨੂੰ ਰੁਜ਼ਗਾਰ ਮਿਲੇ,ਇਸਦੇ ਲਈ ਵਿਦਿਆਰਥੀਆਂ ਦਾ 40 ਘੰਟੇ ਵਾਲਾ ਯਾਨੀ ਕਿ ਪੂਰਾ ਸਮਾਂ ਕੰਮ ਕਰਨ ਵਾਲਾ ਪਰਮਿਟ ਖਤਮ ਕੀਤਾ ਜਾ ਰਿਹਾ ਹੈ,ਕੋਰੋਨਾ ਕਾਲ (Corona Time) ਤੋਂ ਪਹਿਲਾਂ 20 ਘੰਟੇ ਮਿਲਦੇ ਸਨ ਤੇ ਅੱਗੇ ਵੀ ਹੁਣ 30 ਅਪ੍ਰੈਲ 2024 ਦੇ ਬਾਅਦ 20 ਘੰਟੇ ਕੰਮ ਕਰਨ ਦੀ ਆਗਿਆ ਹੋਵੇਗੀ।