ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਵਿੱਚ ਲੋਕ ਸਭਾ ਨੇ ਵੱਡਾ ਐਕਸ਼ਨ,8 ਸੁਰੱਖਿਆ ਮੁਲਾਜ਼ਮ ਕੀਤੇ ਸਸਪੈਂਡ ਕਰ ਦਿੱਤਾ ਗਿਆ
BolPunjabDe Buero
New Delhi,14 Dec,(Bol Punjab De):- ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਵਿੱਚ ਲੋਕ ਸਭਾ ਨੇ ਵੱਡਾ ਐਕਸ਼ਨ ਲਿਆ ਹੈ,ਸੰਸਦ ਵਿੱਚ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਲੋਕ ਸਭਾ ਚੈਂਬਰ (Lok Sabha Chamber) ਵਿੱਚ 2 ਸ਼ੱਕੀਆਂ ਦੇ ਦਾਖਲ ਹੋਣ ਦੀ ਘਟਨਾ ‘ਤੇ ਸੰਸਦ ਭਵਨ ਸਟਾਫ ਦੇ 8 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ,ਦੱਸ ਦੇਈਏ ਕਿ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਦੋ ਸ਼ੱਕੀ ਸੰਸਦ ਦੇ ਚੈਂਬਰ ਵਿੱਚ ਦਾਖਲ ਹੋ ਗਏ ਸਨ,ਜਿਸ ਤੋਂ ਬਾਅਦ ਹੜਕੰਪ ਮੱਚ ਗਿਆ ਸੀ,ਸੰਸਦ ਭਵਨ ਸਿਕਓਰਿਟੀ ਸਟਾਫ (Parliament House Security Staff) ਦੇ 8 ਸੁਰੱਖਿਆ ਮੁਲਾਜ਼ਮਾਂ ‘ਤੇ ਗੱਜ ਡਿੱਗੀ ਹੈ,ਇਨ੍ਹਾਂ ਸਾਰਿਆਂ ਦੀ ਤੈਨਾਤੀ ਉਸੇ ਜਗ੍ਹਾ ਸੀ,ਜਿੱਥੋਂ ਸ਼ੱਕੀ ਨੌਜਵਾਨ ਦਾਖਲ ਹੋਏ ਸਨ।
ਇਹ ਆਦੇਸ਼ ਲੋਕ ਸਭਾ ਸਕੱਤਰੇਤ (Lok Sabha Secretariat) ਵੱਲੋਂ ਜਾਰੀ ਕੀਤਾ ਗਿਆ ਹੈ,ਸੰਸਦ ਭਵਨ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਜਿਨ੍ਹਾਂ 8 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਹ ਲੋਕ ਸਭਾ ਸਕੱਤਰੇਤ (Lok Sabha Secretariat) ਦਾ ਸਿਕਓਰਿਟੀ ਸਟਾਫ (Security Staff) ਹੈ,ਦਿੱਲੀ ਪੁਲਿਸ (Delhi Police) ਨੇ ਸੰਸਦ ਕੁਤਾਹੀ ਮਾਮਲੇ ਦੀ ਘਟਨਾ ਦੇ ਸਬੰਧ ਵਿੱਚ UAPA ਦੇ ਤਹਿਤ ਮਾਮਲਾ ਦਰਜ ਕੀਤਾ ਹੈ,ਸੰਸਦ ਹ.ਮਲੇ ਦੀ ਬਰਸੀ ਦੇ ਦਿਨ ਹੀ ਇੱਕ ਵਾਰ ਫਿਰ ਪਾਰਲੀਮੈਂਟ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਹੋਈ ਹੈ,ਦੋ ਵਿਅਕਤੀਆਂ ਨੇ ਸੰਸਦ ਦੇ ਅੰਦਰ ਤੇ 2 ਵਿਅਕਤੀਆਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ,ਇਸ ਮਾਮਲੇ ਵਿੱਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ,ਜਦਕਿ ਹਾਲੇ ਵੀ ਇੱਕ ਵਿਅਕਤੀ ਫਰਾਰ ਹੈ,ਦੱਸੇ ਜਾ ਰਿਹਾ ਹੈ ਕਿ ਦਿੱਲੀ ਪੁਲਿਸ (Delhi Police) ਦੀ ਸਪੈਸ਼ਲ ਸੈੱਲ ਦੀ ਟੀਮ ਅੱਜ ਦੁਪਹਿਰ ਕਰੀਬ 2 ਵਜੇ ਪੰਜਾਂ ਮੁਲਜ਼ਮਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰੇਗੀ।