ਦੇਸ਼ ਵਿੱਚ ਸਭ ਤੋਂ ਵੱਧ ਕਰਜ਼ੇ ‘ਚ ਡੁੱਬੇ ਹਨ ਪੰਜਾਬ ਦੇ ਕਿਸਾਨ,ਪੰਜਾਬ ਵਿੱਚ ਪ੍ਰਤੀ ਕਿਸਾਨ ਕ੍ਰੈਡਿਟ ਕਾਰਡ ਦਾ ਔਸਤ ਕਰਜ਼ਾ ਬਕਾਇਆ ਲਗਭਗ 2.52 ਲੱਖ ਰੁਪਏ
BolPunjabDe Buero
ਪੰਜਾਬ ਦੇਸ਼ ਦੇ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਸੂਬਿਆਂ ਵਿੱਚੋਂ ਇੱਕ ਹੈ,ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਰਜ਼ਾ ਲੈਣ ਦੇ ਮਾਮਲੇ ਵਿੱਚ ਪੰਜਾਬ ਦੇ ਕਿਸਾਨ ਸਭ ਤੋਂ ਅੱਗੇ ਆ ਗਏ ਹਨ,ਪੰਜਾਬ ਵਿੱਚ ਪ੍ਰਤੀ ਕਿਸਾਨ ਕ੍ਰੈਡਿਟ ਕਾਰਡ (Kisan Credit Card) ਦਾ ਔਸਤ ਕਰਜ਼ਾ ਬਕਾਇਆ ਲਗਭਗ 2.52 ਲੱਖ ਰੁਪਏ ਹੈ,ਜੇਕਰ ਕਿਸਾਨ ਕ੍ਰੈਡਿਟ ਕਾਰਡ (Kisan Credit Card) ਰਾਹੀਂ ਕਿਸਾਨਾਂ ਨੂੰ ਦਿੱਤੇ ਗਏ ਬਕਾਇਆ ਕਰਜ਼ਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਰੀਬ 21.98 ਲੱਖ ਕਿਸਾਨ ਪਰਿਵਾਰਾਂ ਸਿਰ 55,428 ਕਰੋੜ ਰੁਪਏ ਦਾ ਵੱਡਾ ਕਰਜ਼ਾ ਹੈ,ਜੋ ਕਿ ਪ੍ਰਤੀ KCC ਧਾਰਕ ਦੀ ਰਾਸ਼ਟਰੀ ਔਸਤ 1.20 ਲੱਖ ਰੁਪਏ ਤੋਂ ਵੱਧ ਹੈ।
ਇਸ ਤੋਂ ਇਲਾਵਾ ਜੇਕਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇਹ ਕਿਸਾਨਾਂ ਨੂੰ ਕਰਜ਼ੇ ਦੇਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ,ਇੱਥੋਂ ਦੇ ਕਿਸਾਨਾਂ ਸਿਰ ਔਸਤਨ 2.18 ਲੱਖ ਰੁਪਏ ਦਾ ਕਰਜ਼ਾ ਹੈ,ਇੱਥੇ 22.86 ਲੱਖ ਕਿਸਾਨਾਂ ਸਿਰ 50,045 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ,ਇਸ ਦੇ ਨਾਲ ਹੀ ਜੇਕਰ ਗੁਜਰਾਤ ਦੀ ਗੱਲ ਕਰੀਏ ਤਾਂ ਕਿਸਾਨਾਂ ‘ਤੇ ਕਰਜ਼ੇ ਦੇ ਮਾਮਲੇ ‘ਚ ਗੁਜਰਾਤ ਤੀਜੇ ਸਥਾਨ ‘ਤੇ ਹੈ,ਗੁਜਰਾਤ ਦੇ 30.18 ਲੱਖ ਕੇਸੀਸੀ ਲਾਭਪਾਤਰੀਆਂ ਦਾ ਔਸਤਨ 2.06 ਲੱਖ ਰੁਪਏ ਦਾ ਕਰਜ਼ਾ ਹੈ।
ਇਸ ਨਾਲ ਰਾਜਸਥਾਨ 65.40 ਲੱਖ ਕੇਸੀਸੀ ਧਾਰਕਾਂ ‘ਤੇ ਔਸਤਨ 1.52 ਲੱਖ ਰੁਪਏ ਦੇ ਕਰਜ਼ੇ ਨਾਲ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ,ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਕਿਸਾਨ ਕ੍ਰੈਡਿਟ ਕਾਰਡ (Kisan Credit Card) ਦੇ ਸਭ ਤੋਂ ਵੱਧ ਲਾਭਪਾਤਰੀ ਹਨ, ਇੱਥੇ ਕਿਸਾਨ ਕ੍ਰੈਡਿਟ ਕਾਰਡ (Kisan Credit Card) ਲਾਭਪਾਤਰੀਆਂ ਦੀ ਗਿਣਤੀ 1.07 ਕਰੋੜ ਰੁਪਏ ਹੈ, ਉਨ੍ਹਾਂ ‘ਤੇ ਬਕਾਇਆ ਰਾਸ਼ੀ 1.28 ਲੱਖ ਕਰੋੜ ਰੁਪਏ ਹੈ,ਇਸ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ 1,475 ਕੇਸੀਸੀ ਲਾਭਪਾਤਰੀਆਂ ਉੱਤੇ 99 ਕਰੋੜ ਰੁਪਏ ਬਕਾਇਆ ਹਨ,ਇੱਥੇ ਪ੍ਰਤੀ ਪਰਿਵਾਰ ਔਸਤ ਬਕਾਇਆ ਰਕਮ 6.71 ਲੱਖ ਰੁਪਏ ਹੈ।