29 ਸਾਲਾ Captain Poonam Rani ਡਿਊਟੀ ਦੌਰਾਨ ਸ਼ਹੀਦ, ਜੱਦੀ ਪਿੰਡ ਬਾਲੂ ‘ਚ ਰਾਜਕੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
Cathal,11 Dev,(Bol Punjab De):- ਕੈਥਲ ਸਥਿਤ ਕਲਾਯਤ ਦੇ ਪਿੰਡ ਬਾਲੂ ਦੀ ਧੀ 29 ਸਾਲਾ ਕੈਪਟਨ ਪੂਨਮ ਰਾਣੀ (Captain Poonam Rani) ਦਿੱਲੀ ਵਿਚ ਸਹੀਦ ਹੋ ਗਈ। ਉਹ ਪਿਛਲੇ ਲਗਭਗ 6 ਸਾਲ ਤੋਂ ਦਿੱਲੀ ਦੇ ਆਰਮੀ ਹਸਪਤਾਲ ਵਿਚ ਸੇਵਾਵਾਂ ਦੇ ਰਹੀ ਸੀ। ਕੈਪਟਨ ਪੂਨਮ ਰਾਣੀ ਦੀ ਆਰਮੀ ਹਸਪਤਾਲ (Army Hospital) ਵਿਚ ਮਰੀਜ਼ ਦਾ ਇਲਾਜ ਕਰਦੇ ਸਮੇਂ ਤਬੀਅਤ ਵਿਗੜ ਗਈ ਤੇ ਕੁਝ ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ।
ਕੈਪਟਨ ਪੂਨਮ ਰਾਣੀ ਸੂਬੇ ਦੀ ਪਹਿਲੀ ਧੀ ਹੈ ਜਿਨ੍ਹਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਕੈਪਟਨ ਪੂਨਮ ਰਾਣੀ ਐਤਵਾਰ ਨੂੰ ਆਪਣੇ ਹਸਪਤਾਲ ਵਿਚ ਇਕ ਮਰੀਜ਼ ਦਾ ਇਲਾਜ ਕਰ ਰਹੀ ਸੀ। ਉਸ ਸਮੇਂ ਉਸਦੀ ਅਚਾਨਕ ਤਬੀਅਤ ਖਰਾਬ ਹੋ ਗਈ। ਕੈਪਟਨ ਪੂਨਮ ਰਾਣੀ ਨੂੰ ਇਲਾਜ ਲਈ ਲਿਜਾਇਆ ਗਿਆ ਪਰ ਜ਼ਿਆਦਾ ਦਿੱਕਤ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਸ ਨੂੰ ਦਿਲ ਸਬੰਧੀ ਕੋਈ ਪ੍ਰੇਸ਼ਾਨੀ ਹੋਈ ਸੀ। ਪਿੰਡ ਦੀ ਧੀ ਦੇ ਸ਼ਹੀਦ ਹੋਣ ਦਾ ਪਤਾ ਲੱਗਦੇ ਹੀ ਘਰ ਤੇ ਪਿੰਡ ਵਿਚ ਮਾਤਮ ਛਾ ਗਿਆ।
ਕੈਪਟਨ ਪੂਨਮ ਰਾਣੀ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਬਾਲੂ ਵਿਚ ਲਿਆਂਦੀ ਗਈ। ਜਦੋਂ ਉਨ੍ਹਾਂ ਦਾ ਸਰੀਰ ਪਿੰਡ ਵਿਚ ਆਇਆ ਤਾਂ ਪੂਰਾ ਪਿੰਡ ਉਨ੍ਹਾਂ ਦੀ ਧੀ ਨੂੰ ਦੇਖਣ ਲਈ ਉਮੜ ਪਿਆ। ਨੌਜਵਾਨਾਂ ਨੇ ਉਨ੍ਹਾਂ ਦੇ ਸਨਮਾਨ ਵਿਚ ਨਾਅਰੇ ਲਗਾਏ। ਸਸਕਾਰ ਵਿਚ ਪਿੰਡ ਦੇ ਪੰਚ, ਸਰਪੰਚ ਗਾਇਕ ਕਰਮਬੀਰ ਫੌਜੀ ਸਣੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਵੀ ਪੂਨਮ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੀ ਸੀ। ਪੂਨਮ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਕੈਪਟਨ ਪੂਨਮ ਰਾਣੀ (Captain Poonam Rani) ਦੇ ਪਿਤਾ ਰਾਮੇਸ਼ਵਰ ਫੌਜੀ ਨੇ ਵੀ ਫੌਜ ਵਿਚ ਸੇਵਾਵਾਂ ਦਿੱਤੀਆਂ ਹਨ ਤੇ ਉਹ ਸਾਬਕਾ ਸੈਨਿਕ ਹਨ। ਪੂਨਮ ਰਾਣੀ ਨੂੰ ਦੁਪਹਿਰ ਬਾਅਦ ਉਸਦੇ ਜੱਦੀ ਪਿੰਡ ਬਾਲੂ ਲਿਆਂਦਾ ਗਿਆ ਜਿਥੇ ਉਨ੍ਹਾਂ ਦਾ ਰਾਜਕੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੂਨਮ ਕੁਆਰੀ ਸੀ। ਕੈਪਟਨ ਪੂਨਮ ਰਾਣੀ ਦੀ 8 ਫਰਵਰੀ 2017 ਨੂੰ ਭਾਰਤੀ ਥਲ ਸੈਨਾ ਵਿਚ ਚੋਣ ਹੋਈ ਸੀ।