ਬ੍ਰਿਟੇਨ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ‘ਨੋ ਐਂਟਰੀ’, ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਲਿਆਂਦਾ ਹੁਣ ਤੱਕ ਦਾ ਸਭ ਤੋਂ ਸਖਤ ਕਾਨੂੰਨ
Britain,09 Dec,(Bol Punjab Da):- ਬ੍ਰਿਟੇਨ (Britain) ਵਿੱਚ ਗੈਰ-ਕਾਨੂੰਨ ਪ੍ਰਵਾਸੀਆਂ ਦੀ ਸਮੱਸਿਆ ਕਾਫੀ ਜ਼ਿਆਦਾ ਵਧਦੀ ਜਾ ਰਹੀ ਹੈ,ਇਸ ‘ਤੇ ਲਗਾਮ ਲਗਾਉਣ ਲਈ ਉਥੋਂ ਦੀ ਸਰਕਾਰ ਕੁਝ ਅਹਿਮ ਫੈਸਲੇ ਲੈ ਰਹੀ ਹੈ,ਇਸੇ ਤਹਿਤ ਇਕ ਨਵਾਂ ਕਾਨੂੰਨ ਵੀ ਲਿਆਂਦਾ ਜਾ ਰਿਹਾ ਹੈ,ਇਸ ਕਾਨੂੰਨ ਨੂੰ ਲੈ ਕੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Prime Minister Rishi Sunak) ਨੇ ਜਾਣਕਾਰੀ ਦਿੱਤੀ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Prime Minister Rishi Sunak) ਨੇ ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਕੁਝ ਅਹਿਮ ਫੈਸਲੇ ਲੈ ਰਹੇ ਹਾਂ,ਨਾਲ ਹੀ ਉਨ੍ਹਾਂ ਨੇ ਗੈਰ-ਕਾਨੂੰਨ ਪ੍ਰਵਾਸ ਖਤਮ ਕਰਨ ‘ਤੇ ਵੀ ਜ਼ੋਰ ਦਿੱਤਾ,ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਕਾਰਨ ਦੇਸ਼ ਵਿਚ ਆਉਣ ਵਾਲੇ ਲੋਕਾਂ ਨੂੰ ਸੰਸਦ ਕੰਟਰੋਲ ਕਰੇਗੀ ਨਾ ਕਿ ਅਪਰਾਧਿਕ ਗਿਰੋਹ ਜਾਂ ਕੋਈ ਵਿਦੇਸ਼ੀ ਅਦਾਲਤਾਂ।
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਮੁਤਾਬਕ ਇਕ ਪ੍ਰਵਾਸੀ ਦਾ ਪੁੱਤ ਹੋਣ ਦੇ ਨਾਤੇ ਮੈਂ ਸਮਝ ਸਕਦਾ ਹਾਂ ਕਿ ਲੋਕ ਬ੍ਰਿਟੇਨ ਕਿਉਂ ਆਉਣਾ ਚਾਹੁੰਦੇ ਹਨ ਪਰ ਮੇਰੇ ਮਾਤਾ-ਪਿਤਾ ਕਾਨੂੰਨੀ ਤੌਰ ‘ਤੇ ਬ੍ਰਿਟੇਨ ਆਏ ਸਨ,ਸੁਨਕ ਨੇ ਕਿਹਾ ਕਿ ਇਸ ਹਫਤੇ ਮੈਂ ਗੈਰ-ਕਾਨੂੰਨੀ ਪ੍ਰਵਾਸ ਖਿਲਾਫ ਸਭ ਤੋਂ ਸਖਤ ਕਾਨੂੰਨ ਦਾ ਐਲਾਨ ਕੀਤਾ ਹੈ। ਇਸ ਨਾਲ ਗੈਰ-ਕਾਨੂੰਨੀ ਪ੍ਰਵਾਸ ਬਿਲਕੁਲ ਖਤਮ ਹੋ ਜਾਵੇਗਾ।
ਪ੍ਰਧਾਨ ਮੰਤਰੀ ਰਿਸ਼ੀ ਸੁਨਕ (Prime Minister Rishi Sunak) ਨੇ ਕਿਹਾ ਕਿ ਬ੍ਰਿਟੇਨ ਵਿਚ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ,ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਲਗਾਮ ਲੱਗਣੀ ਹੀ ਚਾਹੀਦੀ ਹੈ,ਇਸ ਤਹਿਤ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿਚ 300,000 ਤੱਕ ਦੀ ਕਮੀ ਲਿਆਉਣ ਦੀ ਯੋਜਨਾ ਹੈ,ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਲਿਖਿਆ ਕਿ ਮਾਈਗ੍ਰੇਸ਼ਨ (Migration) ਨਾਲ ਹਮੇਸ਼ਾ ਬ੍ਰਿਟੇਨ ਨੂੰ ਫਾਇਦਾ ਪਹੁੰਚੇਗਾ ਪਰ ਸਾਡਾ ਸਾਰਾ ਸਿਸਟਮ ਦਾ ਗਲਤ ਇਸਤੇਮਾਲ ਰੋਕਣਾ ਹੋਵੇਗਾ।