National

ਭਾਰਤ ਨੇ ਏਅਰਫੋਰਸ ਦੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ 97 ਤੇਜਸ ਹਲਕੇ ਲੜਾਕੂ ਜਹਾਜ਼ਾਂ ਤੇ ਲਗਭਗ 150 ਪ੍ਰਚੰਡ ਹੈਲੀਕਾਪਟਰਾਂ ਦੀ ਵਾਧੂ ਖੇਪ ਦੀ ਖਰੀਦ ਲਈ ਸ਼ੁਰੂਆਤੀ ਮਨਜ਼ੂਰੀ ਦੇ ਦਿੱਤੀ

BolPunjabDe Buero

ਭਾਰਤ ਨੇ ਏਅਰਫੋਰਸ ਦੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ 97 ਤੇਜਸ ਹਲਕੇ ਲੜਾਕੂ ਜਹਾਜ਼ਾਂ ਤੇ ਲਗਭਗ 150 ਪ੍ਰਚੰਡ ਹੈਲੀਕਾਪਟਰਾਂ (Huge Helicopters) ਦੀ ਵਾਧੂ ਖੇਪ ਦੀ ਖਰੀਦ ਲਈ ਸ਼ੁਰੂਆਤੀ ਮਨਜ਼ੂਰੀ ਦੇ ਦਿੱਤੀ,ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਡੀਏਸੀ ਨੇ ਆਪਣੇ ਸੁਖੋਈ-30 ਲੜਾਕੂ ਬੇੜੇ ਨੂੰ ਵਿਕਸਿਤ ਕਰਨ ਲਈ ਭਾਰਤੀ ਹਵਾਈ ਫੌਜ ਦੇ ਇਕ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ।

ਤੇਜਸ ਇਕ ਭਾਰਤੀ ਸਿੰਗਲ ਇੰਜਣ, ਡੇਲਟਾ ਵਿੰਗ ਵਾਲਾ ਹਲਕਾ ਮਲਟੀਰੋਲ ਲੜਾਕੂ ਜਹਾਜ਼ ਹੈ,ਇਸ ਨੂੰ ਏਅਰੋਨਾਟਿਕਲ ਡਿਵੈਲਪਮੈਂਟ ਏਜੰਸੀ ਨੇ ਹਿੰਦੋਸਤਾਨ ਏਅਰੋਲਨਾਟਿਕ ਲਿਮਟਿਡ ਦੇ ਏਅਰਕ੍ਰਾਫਟ ਰਿਸਰਚ ਐਂਡ ਡਿਜ਼ਾਈਨ ਸੈਂਟਰ ਦੇ ਸਹਿਯੋਗ ਨਾਲ ਭਾਰਤੀ ਹਵਾਈ ਫੌਜ ਤੇ ਭਾਰਤੀ ਜਲ ਫੌਜ ਲਈ ਡਿਜ਼ਾਈਨ ਕੀਤਾ ਹੈ।

ਤੇਜਸ ਨੂੰ ਲਾਈਟ ਕਾਮਬੈਟ ਏਅਰਕ੍ਰਾਫਟ ਪ੍ਰੋਗਰਾਮ (Light Combat Aircraft Program) ਤੋਂ ਵਿਕਸਿਤ ਕੀਤਾ ਗਿਆ ਜੋ 1980 ਦੇ ਦਹਾਕੇ ਵਿਚ ਭਾਰਤ ਦੇ ਪੁਰਾਣੇ ਮਿਗ-21 ਲੜਾਕੂ ਜਹਾਜ਼ਾਂ (MiG-21 Fighter Jets) ਨੂੰ ਬਦਲਣ ਲਈ ਸ਼ੁਰੂ ਹੋਇਆ ਸੀ। ਬਾਅਦ ਵਿਚ ਇਕ ਸਾਧਾਰਨ ਬੇੜੇ ਆਧੁਨਿਕੀਕਰਨ ਪ੍ਰੋਗਰਾਮ ਦਾ ਹਿੱਸਾ ਬਣ ਗਿਆ,2003 ਵਿਚ LCA ਨੂੰ ਅਧਿਕਾਰਕ ਤੌਰ ‘ਤੇ ਤੇਜਸ ਨਾਂ ਦਿੱਤਾ ਗਿਆ,ਇਹ ਸਮਕਾਲੀ ਸੁਪਰਸੋਨਿਕ ਲੜਾਕੂ ਜਹਾਜ਼ਾਂ ਦੀ ਆਪਣੀ ਸ਼੍ਰੇਣੀ ਵਿਚ ਸਭ ਤੋਂ ਛੋਟਾ ਤੇ ਹਲਕਾ ਹੈ।

Related Articles

Leave a Reply

Your email address will not be published. Required fields are marked *

Back to top button