BolPunjabDe Buero
ਮਲੇਸ਼ੀਆ ਵਿੱਚ 1 ਦਸੰਬਰ ਤੋਂ ਭਾਰਤ ਤੇ ਚੀਨ ਦੇ ਨਾਗਰਿਕਾਂ ਨੂੰ ਵੀਜ਼ਾ-ਫ੍ਰੀ ਐਂਟਰੀ (Visa-Free Entry) ਮਿਲੇਗੀ,ਮਲੇਸ਼ੀਆ ਨੇ ਭਾਰਤੀ ਨਾਗਰਿਕਾਂ ਨੂੰ ਇੱਕ ਮਹੀਨਾ ਦੇਸ਼ ਵਿੱਚ ਬਿਨ੍ਹਾਂ ਵੀਜ਼ਾ ਦੇ ਐਂਟਰੀ (Entry) ਦੀ ਸਹੂਲਤ ਦਿੱਤੀ ਹੈ,ਇਸ ਦਾ ਐਲਾਨ ਐਤਵਾਰ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਕੀਤੀ,ਉਨ੍ਹਾਂ ਨੇ ਕਿਹਾ ਕਿ ਮਲੇਸ਼ੀਆ ਵਿੱਚ 1 ਦਸੰਬਰ ਤੋਂ ਭਾਰਤ ਤੇ ਚੀਨ ਦੇ ਨਾਗਰਿਕਾਂ ਨੂੰ ਵੀਜ਼ਾ-ਫ੍ਰੀ ਐਂਟਰੀ (Visa-Free Entry) ਮਿਲੇਗੀ।
ਪ੍ਰਧਾਨ ਮੰਤਰੀ ਅਨਵਰ ਨੇ ਐਤਵਾਰ ਨੂੰ ਪੁਤਰਜਯਾ ਵਿੱਚ ਆਪਣੀ ਪੀਪਲਜ਼ ਜਸਟਿਸ ਪਾਰਟੀ (People’s Justice Party) ਦੇ ਸਾਲਾਨਾ ਸਮਾਗਮ ਵਿੱਚ ਕਿਹਾ ਕਿ ਚੀਨੀ ਅਤੇ ਭਾਰਤੀ ਨਾਗਰਿਕ ਮਲੇਸ਼ੀਆ ਵਿੱਚ 30 ਦਿਨਾਂ ਤੱਕ ਬਿਨ੍ਹਾਂ ਵੀਜ਼ਾ ਦੇ ਰਹਿ ਸਕਦੇ ਹਨ,ਮਲੇਸ਼ੀਆ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਅਜਿਹਾ ਕਰ ਰਿਹਾ ਹੈ,ਦਰਅਸਲ,ਮਲੇਸ਼ੀਆਈ ਸਰਕਾਰ ਦੀ ਯੋਜਨਾ ਹੈ ਕਿ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਆਉਣ,ਜਿਸ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇ,ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੀਲੰਕਾ ਅਤੇ ਥਾਈਲੈਂਡ ਵਰਗੇ ਦੇਸ਼ ਵੀ ਭਾਰਤੀ ਨਾਗਰਿਕਾਂ ਲਈ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕਰ ਚੁੱਕੇ ਹਨ।