National

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ਚੂਕ ਮਾਮਲੇ ‘ਚ ਵੱਡੀ ਕਾਰਵਾਈ,ਬਠਿੰਡਾ ਦੇ ਐੱਸਪੀ ਗੁਰਬਿੰਦਰ ਸਿੰਘ ਸਸਪੈਂਡ

BolPunjabDe Buero

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਸੁਰੱਖਿਆ ਚੂਕ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ,ਇਸ ਤਹਿਤ ਬਠਿੰਡਾ ਦੇ ਤਤਕਾਲੀ ਐੱਸਪੀ ਗੁਰਬਿੰਦਰ ਸਿੰਘ ਸਾਂਗਾ ਨੂੰ ਸਸਪੈਂਡ ਕੀਤਾ ਗਿਆ,ਇਹ ਫੈਸਲਾ ਡੀਜੀਪੀ ਦੀ ਰਿਪੋਰਟ ਤੋਂ ਬਾਅਦ ਲਿਆ ਗਿਆ ਹੈ,ਦੱਸ ਦੇਈਏ ਕਿ ਐੱਸਪੀ ਗੁਰਬਿੰਦਰ ਸਿੰਘ ਸਾਂਗਾ (SP Gurbinder Singh Sanga) ਨੂੰ ਹਦਾਇਤ ਕੀਤੀ ਗਈ ਹੈ,ਕਿ ਇਸ ਸਮੇਂ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਡੀਜੀਪੀ ਦਫ਼ਤਰ ਚੰਡੀਗੜ੍ਹ ਹੋਵੇਗਾ,ਉਹ ਮਨਜ਼ੂਰੀ ਲਏ ਬਿਨਾਂ ਆਪਣਾ ਹੈੱਡਕੁਆਰਟਰ ਨਹੀਂ ਛੱਡ ਸਕਣਗੇ,ਐੱਸਪੀ ਗੁਰਬਿੰਦਰ ਸਿੰਘ ਸਾਂਗਾ ਇਸ ਵੇਲੇ ਬਠਿੰਡਾ ਵਿੱਚ ਐਸਪੀ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ ਫਿਰੋਜ਼ਪੁਰ (Ferozepur) ਦੌਰੇ ‘ਤੇ ਆਏ ਸਨ ਜਿਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿਚ ਚੂਕ ਹੋਈ ਸੀ ਜਿਸ ਦੀ ਜਾਂਚ ਲਈ ਸੁਪਰੀਮ ਕੋਰਟ (Supreme Court) ਵੱਲੋਂ ਜਾਂਚ ਕਮੇਟੀ ਬਣਾਈ ਗਈ ਸੀ,ਜਿਸ ਦੀ ਰਿਪੋਰਟ ਦੇ ਆਧਾਰ ‘ਤੇ ਪੰਜਾਬ ਦੇ ਤਤਕਾਲੀ ਮੁੱਖ ਸਕੱਤਰ ਅਨਿਰੁਧ ਤਿਵਾੜੀ ਤੇ ਡੀਜੀਪੀ ਸਿਧਾਰਥ ਚਟੋਪਾਧਿਆਏ (DGP Siddharth Chattopadhyay) ਨੂੰ ਦੋਸ਼ੀ ਠਹਿਰਾਇਆ ਗਿਆ ਸੀ,8 ਮਹੀਨੇ ਪਹਿਲਾਂ ਅਗਸਤ 2022 ਵਿਚ ਜਾਂਚ ਕਮੇਟੀ ਵੱਲੋਂ ਰਿਪੋਰਟ ਸੁਪਰੀਮ ਕੋਰਟ (Supreme Court) ਤੇ ਸੂਬਾ ਸਰਕਾਰ ਨੂੰ ਸੌਂਪੀ ਗਈ ਸੀ ਜਿਸ ਦੇ ਆਧਾਰ ‘ਤੇ ਮਾਮਲੇ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਪਰ 6 ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

Related Articles

Leave a Reply

Your email address will not be published. Required fields are marked *

Back to top button