GamesPunjabWorld

ਅੰਮ੍ਰਿਤਸਰ ਦੇ ਤਰੁਣਦੀਪ ਸਿੰਘ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ਉਤੇ ਨਿਸ਼ਾਨ ਸਾਹਿਬ ਝੁਲਾਇਆ

BolPunjabDe Buero

ਅੰਮ੍ਰਿਤਸਰ ਦੇ ਤਰੁਣਦੀਪ ਸਿੰਘ (Tarundeep Singh) ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ਉਤੇ ਨਿਸ਼ਾਨ ਸਾਹਿਬ ਜੀ (Nishan Sahib Ji) ਝੁਲਾਇਆ ਹੈ,ਮਾਊਂਟ ਕਿਲੀਮੰਜਾਰੋ (Mount Kilimanjaro) ਦੀ ਉਚਾਈ 19,341 ਫੁੱਟ ਹੈ,ਤਰੁਣਦੀਪ ਸਿੰਘ ਨੇ ਦਸਿਆ ਕਿ ਉਸ ਨੇ ਇਹ 95 ਕਿਲੋਮੀਟਰ ਦਾ ਸਫ਼ਰ ਸੱਤ ਦਿਨਾਂ ਵਿਚ ਪੂਰਾ ਕੀਤਾ,ਉਨ੍ਹਾਂ ਦਸਿਆ ਕਿ, “ਮੈਨੂੰ ਟ੍ਰੈਕਿੰਗ ਦਾ ਸ਼ੌਕ ਹੈ,ਮੇਰਾ ਹਮੇਸ਼ਾ ਤੋਂ ਸੁਪਨਾ ਸੀ ਕਿ ਮੈਂ ਮਾਊਂਟ ਕਿਲੀਮੰਜਾਰੋ ਦੀ ਚੋਟੀ ਨੂੰ ਸਰ ਕਰਾਂ”,ਤਰੁਣ ਨੇ ਕਿਹਾ ਇਸ ਸਾਲ ਦੇ ਸ਼ੁਰੂ ਵਿਚ ਮਾਊਂਟ ਐਵਰੈਸਟ ਬੇਸ ਕੈਂਪ (Mount Everest Base Camp) ਦੀ ਯਾਤਰਾ ਕੀਤੀ ਸੀ,ਤਰੁਣਦੀਪ ਸਿੰਘ ਨੇ ਕਿਹਾ ਕਿ ਮਾਊਂਟ ਐਵਰੈਸਟ ਬੇਸ ਕੈਂਪ ਦੀ ਯਾਤਰਾ ਤੋਂ ਬਾਅਦ, ਇਹ ਉਸ ਦੀ ਪਹਿਲੀ ਮੁਹਿੰਮ ਸੀ ਅਤੇ ਉਸ ਨੇ ਭਵਿੱਖ ਵਿਚ ਅਜਿਹੀਆਂ ਹੋਰ ਥਾਵਾਂ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ,ਉਸ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦਾ ਪਹਿਲਾ ਵਿਅਕਤੀ ਹੈ ਜਿਸ ਨੇ ਇਹ ਯਾਤਰਾ ਪੂਰੀ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button