ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤ.ਲ ਕੇਸ ‘ਚ 25 ਦੋਸ਼ੀਆਂ ਦੀ ਹੋਈ ਪੇਸ਼ੀ,10 ਦਾ ਵਕਾਲਤਨਾਮਾ ਪੇਸ਼
BolPunjabDe Buero
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ (Sidhu Moosewala Murder Case) ਦੀ ਸੁਣਵਾਈ ਵੀਰਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਵਿੱਚ ਹੋਈ,ਇਸ ਦੌਰਾਨ ਪੰਜ ਦੋਸ਼ੀਆਂ ਰਜ਼ਾਕ ਖਾਨ, ਜਗਤਾਰ ਸਿੰਘ, ਸੋਨੂੰ ਡਾਗਰ, ਕੇਸ਼ਵ ਅਤੇ ਚਰਨਜੀਤ ਸਿੰਘ ਨੂੰ ਪੇਸ਼ ਕੀਤਾ ਗਿਆ,ਜਦਕਿ ਬਾਕੀ ਦੋਸ਼ੀਆਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ (Video Conferencing) ਰਾਹੀਂ ਕੀਤੀ ਗਈ,ਤਰਨਤਾਰਨ ਪੁਲਿਸ (Tarn Taran Police) ਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ।
ਬਠਿੰਡਾ (Bathinda) ਤੋਂ ਪੁੱਜੇ ਵਕੀਲ ਨੇ 10 ਦੋਸ਼ੀਆਂ ਦੀ ਪਾਵਰ ਆਫ਼ ਅਟਾਰਨੀ ਪੇਸ਼ ਕੀਤੀ, ਜਦਕਿ ਦੋਸ਼ੀ ਜਗਤਾਰ ਸਿੰਘ ਦੀ ਪਾਵਰ ਆਫ਼ ਅਟਾਰਨੀ ਮਾਨਸਾ (Power of Attorney Mansa) ਦੇ ਵਕੀਲ ਵੱਲੋਂ ਪੇਸ਼ ਕੀਤੀ ਗਈ,ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇਸ ਕੇਸ ਦੀ ਅਗਲੀ ਸੁਣਵਾਈ 30 ਨਵੰਬਰ ਤੈਅ ਕੀਤੀ ਹੈ।
ਦੂਜੇ ਪਾਸੇ ਸਿੱਧੂ ਮੂਸੇਵਾਲਾ (Sidhu Moosewala) ਦੇ ਪਰਿਵਾਰ ਵੱਲੋਂ ਵਕੀਲ ਸਤਿੰਦਰ ਪਾਲ ਮਿੱਤਲ ਨੇ ਕਿਹਾ ਕਿ ਬਚਾਅ ਪੱਖ ਦੇ ਵਕੀਲ 30 ਨਵੰਬਰ ਨੂੰ ਬਹਿਸ ਕਰਨਗੇ,ਇਸ ਤੋਂ ਬਾਅਦ ਦੋਸ਼ ਆਇਦ ਕੀਤੇ ਜਾਣਗੇ,ਜਿਸ ਤੋਂ ਬਾਅਦ ਕੇਸ ਅੱਗੇ ਵਧੇਗਾ,ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਅੱਜ ਦੋਸ਼ ਆਇਦ ਹੋ ਜਾਣਗੇ ਪਰ ਬਚਾਅ ਪੱਖ ਦੇ ਵਕੀਲ ਨੇ ਪੈਨ ਡਰਾਈਵ ਦਾ ਬਹਾਨਾ ਲਾ ਕੇ ਮਾਮਲਾ ਅਗਲੀ ਤਰੀਕ ‘ਤੇ ਲੈ ਲਿਆ।