ਭਾਰਤ ਪਾਕਿਸਤਾਨ ਹੁਸੈਨੀਵਾਲਾ ਬਾਰਡਰ ‘ਤੇ ਹੋਣ ਵਾਲੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ
BolPunjabDe Buero
ਭਾਰਤ ਪਾਕਿਸਤਾਨ ਹੁਸੈਨੀਵਾਲਾ ਬਾਰਡਰ (Hussainiwala Border) ‘ਤੇ ਹੋਣ ਵਾਲੇ ਰੀਟਰੀਟ ਸਮਾਰੋਹ (Retreat Ceremony) ਦਾ ਸਮਾਂ ਬਦਲ ਦਿੱਤਾ ਗਿਆ ਹੈ,ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਇਹ ਬਦਲਾਅ ਕੀਤਾ ਗਿਆ ਹੈ,ਹੁਣ ਰੀਟਰੀ ਟਸੈਰੇਮਨੀ ਸ਼ਾਮ 5 ਵਜੇ ਦੀ ਬਜਾਏ ਸਾਢੇ ਚਾਰ ਵਜੇ ਹੋਵੇਗੀ,ਇਹ ਜਾਣਕਾਰੀ ਸੀਮਾ ਸੁਰੱਖਿਆ ਬਲ (BSF) ਦੇ ਬੁਲਾਰੇ ਵੱਲੋਂ ਦਿੱਤੀ ਗਈ ਹੈ,ਦੋਵਾਂ ਦੇਸ਼ਾਂ ਵਿਚਕਾਰ ਤਿੰਨ ਥਾਵਾਂ ‘ਤੇ ਰੀਟਰੀਟ ਸਮਾਰੋਹ (Retreat Ceremony) ਹੁੰਦੇ ਹਨ,ਜਿਸ ਵਿੱਚ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਹਿੱਸਾ ਲੈਂਦੇ ਹਨ,ਇਹ ਰੀਟਰੀਟ ਸੈਰਮਨੀ ਅੰਮ੍ਰਿਤਸਰ ਦੇ ਅਟਾਰੀ ਬਾਰਡਰ,ਫਾਜ਼ਲਿਕਾ ਦੀ ਸੈਦਕੇ ਚੌਂਕੀ ਅਤੇ ਫ਼ਿਰੋਜ਼ਪੁਰ ਵਿਚ ਹੁਸੈਨੀਵਾਲਾ ਬਾਰਡਰ (Hussainiwala Border) ‘ਤੇ ਹੁੰਦਾ ਹੈ,ਇਸ ਰੀਟਰੀਟ ਸੈਰਮਨੀ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ,ਹੁਸੈਨੀਵਾਲਾ ਬਾਰਡਰ ‘ਤੇ ਰੋਜ਼ਾਨਾ ਸਵੇਰੇ ਭਾਰਤ ਅਤੇ ਪਾਕਿਸਤਾਨ ਆਪੋ-ਆਪਣੇ ਖੇਤਰਾਂ ‘ਚ ਰਾਸ਼ਟਰੀ ਝੰਡੇ ਲਹਿਰਾਉਂਦੇ ਹਨ,ਸ਼ਾਮ ਨੂੰ ਦੋਵਾਂ ਦੇਸ਼ਾਂ ਵੱਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਜਾਂਦੀ ਹੈ,ਭਾਰਤ ਵਾਲੇ ਪਾਸੇ ਦਿਲਾਵਰ ਖਾਨ ਟਾਵਰ ਪੋਸਟ ‘ਤੇ ਤਾਇਨਾਤ BSF ਦੇ ਜਵਾਨ ਪਰੇਡ ਕਰਦੇ ਹਨ।