ਡੀਜੀਪੀ ਵਜੋਂ ਆਪਣੀ ਨਿਯੁਕਤੀ ਮੁਤਾਬਕ ਪੁਲਿਸ ਮੁਖੀ ਦੇ ਅਹੁਦੇ ‘ਤੇ ਵਾਪਸੀ ਦੀ ਮੰਗ ਕਰਦਿਆਂ ਵੀਕੇ ਭਾਵਰਾ ਵੱਲੋਂ ਦਾਖਲ ਅਰਜੀ ‘ਤੇ ਕੈਟ ਨੇ ਨੋਟਿਸ ਜਾਰੀ ਕਰ ਕੇ ਪੰਜਾਬ ਸਰਕਾਰ ਤੇ ਹੋਰਨਾਂ ਤੋਂ ਜਵਾਬ ਮੰਗਿਆ
BolPunjabDe Buero
ਡੀਜੀਪੀ (DGP) ਵਜੋਂ ਆਪਣੀ ਨਿਯੁਕਤੀ ਮੁਤਾਬਕ ਪੁਲਿਸ ਮੁਖੀ ਦੇ ਅਹੁਦੇ ‘ਤੇ ਵਾਪਸੀ ਦੀ ਮੰਗ ਕਰਦਿਆਂ ਵੀਕੇ ਭਾਵਰਾ ਵੱਲੋਂ ਦਾਖਲ ਅਰਜੀ ‘ਤੇ ਕੈਟ ਨੇ ਨੋਟਿਸ ਜਾਰੀ ਕਰ ਕੇ ਪੰਜਾਬ ਸਰਕਾਰ ਤੇ ਹੋਰਨਾਂ ਤੋਂ ਜਵਾਬ ਮੰਗਿਆ ਹੈ,ਅਰਜੀ ਵਿਚ ਭਾਵਰਾ ਨੇ ਸਰਕਾਰ ‘ਤੇ ਵੱਡਾ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਪਿਛਲੀ ਸਰਕਾਰ ਦੇ ਨਿਯੁਕਤ ਡੀਜੀਪੀ (DGP) ਹੋਣ ਕਾਰਨ ਵਿਤਕਰਾ ਕੀਤਾ ਗਿਆ ਤੇ ਕੁਝ ਅਹਿਮ ਜਨਤਕ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕਰਨ ‘ਤੇ ਪੰਜਾਬ ਤੋਂ ਬਾਹਰਲੇ ਵਿਅਕਤੀਆਂ ਨੂੰ ਪੰਜਾਬ ਪੁਲਿਸ (Punjab Police) ਦੀ ਸੁਰੱਖਿਆ ਦੇਣ ਦਾ ਦਬਾਅ ਬਣਾਇਆ ਗਿਆ।
ਉਨ੍ਹਾਂ ਕਿਹਾ ਸੀ ਕਿ ਅਜਿਹਾ ਨਾ ਕਰਨ ‘ਤੇ ਅਨੁਨਾਸਕੀ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਅਜਿਹੇ ਦਬਾਅ ਕਾਰਨ ਉਨ੍ਹਾਂ ਨੇ 60 ਦਿਨ ਦੀ ਛੁੱਟੀ ਲੈ ਲਈ ਪਰ ਛੁੱਟੀ ਖ਼ਤਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਾਰਕ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ, ਜਿਸ ਦਾ ਜਵਾਬ ਦੇਣ ਲਈ ਉਨ੍ਹਾਂ ਨੇ ਰਿਕਾਰਡ ਮੰਗਿਆ,ਜਿਹੜਾ ਅੱਜ ਤੱਕ ਨਹੀਂ ਦਿੱਤਾ ਗਿਆ,ਭਾਵਰਾ ਨੇ ਅਰਜੀ ਵਿਚ ਕਿਹਾ ਸੀ ਕਿ ਉਨ੍ਹਾਂ ਦੇ ਛੁੱਟੀ ਜਾਣ ‘ਤੇ ਗੌਰਵ ਯਾਦਵ ਨੂੰ ਡੀਜੀਪੀ (DGP) ਦੇ ਅਹੁਦੇ ਦਾ ਆਰਜ਼ੀ ਚਾਰਜ ਦਿੱਤਾ ਗਿਆ ਸੀ
ਪਰ ਜਦੋਂ ਉਹ ਛੁੱਟੀ ਤੋਂ ਵਾਪਸ ਆਏ ਤਾਂ ਉਨ੍ਹਾਂ ਦੀ ਬਦਲੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ (Punjab Police Housing Corporation) ਵਿਚ ਕਰ ਦਿੱਤੀ ਗਈ, ਜਿਹੜਾ ਕਿ ਕਾਨੂੰਨ ਮੁਤਾਬਕ ਗਲਤ ਹੈ,ਇਹ ਦੋਸ਼ ਲਗਾਉਂਦਿਆਂ ਭਾਵਰਾ ਨੇ ਆਪਣੇ ਵਕੀਲ ਡੀਐਸ ਪਟਵਾਲੀਆ ਦੀ ਪੈਰਵੀ ਕੀਤੀ ਕਿ ਉਨ੍ਹਾਂ ਦੀ ਬਦਲੀ ਦਾ ਹੁਕਮ ਰੱਦ ਕਰਕੇ ਡੀਜੀਪੀ (DGP) ਦੇ ਅਹੁਦੇ ‘ਤੇ ਵਾਪਸੀ ਕਰਵਾਈ ਜਾਵੇ ਤੇ ਉਹ ਵੀ ਦੋ ਸਾਲ ਪੂਰੇ ਕਰਵਾਉਣ ਲਈ ਬਹਾਲੀ ਹੋਵੇ,ਕਿਉਂਕਿ ਉਨ੍ਹਾਂ ਨੂੰ ਮੁਕੰਮਲ ਪ੍ਰਕਿਰਿਆ ਤਹਿਤ ਯੂਪੀਐਸਸੀ (UPSC) ਦੀ ਸਿਫਾਰਸ਼ ‘ਤੇ ਰਾਜਪਾਲ ਨੇ ਨਿਯੁਕਤ ਕੀਤਾ ਸੀ,ਇਹ ਮਾਮਲਾ ਸੁਣਵਾਈ ਹਿੱਤ ਕੈਟ ਮੂਹਰੇ ਸੋਮਵਾਰ ਨੂੰ ਆਇਆ ਤੇ ਕੈਟ (Cat) ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।