World

ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ਦਾ ਮਤਲਬ ਅੱਤਵਾਦ ਨਹੀਂ ਹੈ ਸਗੋਂ ਆਸਥਾ ਦਾ ਪ੍ਰਤੀਕ ਹੈ

BolPunjabDe Buero

ਅਮਰੀਕਾ ਵਿਚ ਸਿੱਖ ਭਾਈਚਾਰੇ ਵਿਰੁੱਧ ਹਿੰਸਕ ਹਮਲਿਆਂ ਅਤੇ ਨਫਰਤ ਭਰੇ ਭਾਸ਼ਣਾਂ ਦੇ ਤਾਜ਼ਾ ਮਾਮਲਿਆਂ ਤੋਂ ਬਾਅਦ ਨਿਊਯਾਰਕ ਸਿਟੀ (New York City) ਦੇ ਮੇਅਰ ਐਰਿਕ ਐਡਮਜ਼ (Mayor Eric Adams) ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ਦਾ ਮਤਲਬ ਅੱਤਵਾਦ ਨਹੀਂ ਹੈ ਸਗੋਂ ਆਸਥਾ ਦਾ ਪ੍ਰਤੀਕ ਹੈ,ਨਿਊਯਾਰਕ (New York) ਵਿੱਚ 15 ਅਕਤੂਬਰ ਨੂੰ ਇੱਕ 19 ਸਾਲਾ ਸਿੱਖ ਨੌਜਵਾਨ ਹਮਲੇ ਦਾ ਸ਼ਿਕਾਰ ਹੋਇਆ ਸੀ,ਇਸ ਹਮਲੇ ਨੂੰ ਹੇਟ ਕ੍ਰਾਈਮ ਦੱਸਿਆ ਗਿਆ,ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਬੱਸ ਰਾਹੀਂ ਰਿਚਮੰਡ ਹਿੱਲ ਸਥਿਤ ਗੁਰਦੁਆਰੇ ਜਾ ਰਿਹਾ ਸੀ।

ਇਸ ਘਟਨਾ ਤੋਂ ਕੁਝ ਦਿਨ ਬਾਅਦ 66 ਸਾਲਾ ਜਸਮੇਰ ਸਿੰਘ ‘ਤੇ ਉਸ ਵੇਲੇ ਹਮਲਾ ਹੋਇਆ ਜਦੋਂ ਉਸ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ ਸੀ,ਦੂਜੀ ਕਾਰ ਦੇ ਡਰਾਈਵਰ ਗਿਲਬਰਟ ਆਗਸਟਿਨ (Driver Gilbert Augustine) ਨੇ ਬਜ਼ੁਰਗ ਸਿੱਖ ‘ਤੇ ਹਮਲਾ ਕਰ ਦਿੱਤਾ,ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ,ਉਨ੍ਹਾਂ ਸਿੱਖ ਕੌਮ ਦੀ ਰਾਖੀ ਕਰਨ ਅਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਸੱਦਾ ਦਿੱਤਾ।

ਐਡਮਜ਼ ਨੇ ਸਾਊਥ ਰਿਚਮੰਡ ਹਿੱਲ (South Richmond Hill) ਦੇ ਕਵੀਂਸ ਇਲਾਕੇ ‘ਚ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਤੁਸੀਂ ਅੱਤਵਾਦੀ ਨਹੀਂ,ਸਗੋਂ ਰੱਖਿਅਕ ਹੋ,ਪੂਰੇ ਸ਼ਹਿਰ ਨੂੰ ਇਹ ਦੱਸਣ ਦੀ ਲੋੜ ਹੈ,“ਸਾਡੇ ਨੌਜਵਾਨਾਂ,ਸਾਡੇ ਬਾਲਗਾਂ ਨੂੰ ਇਹ ਜਾਣਨ ਦੀ ਲੋੜ ਹੈ।”

ਉਨ੍ਹਾਂ ਕਿਹਾ, ”ਤੁਹਾਡੀ ਪੱਗ ਦਾ ਮਤਲਬ ਅੱਤਵਾਦ ਨਹੀਂ ਹੈ,ਇਸ ਦਾ ਅਰਥ ਹੈ ਰੱਖਿਆ, ਇਸ ਦਾ ਅਰਥ ਹੈ ਭਾਈਚਾਰਾ, ਪਰਿਵਾਰ, ਵਿਸ਼ਵਾਸ, ਸ਼ਹਿਰ,ਇਸਦਾ ਅਰਥ ਹੈ ਸਾਡੇ ਲਈ ਇਕੱਠੇ ਹੋਣਾ,ਉਨ੍ਹਾਂ ਕਿਹਾ,ਤੁਹਾਡੇ ਨਾਲ ਮਿਲ ਕੇ ਅਸੀਂ ਲੋਕਾਂ ਦੀ ਧਾਰਨਾ ਬਦਲਾਂਗੇ,ਅਸੀਂ ਇਹ ਇਕੱਠਿਆਂ ਹੋ ਕੇ ਕਰ ਸਕਦੇ ਹਾਂ,ਐਡਮਜ਼ ਅਤੇ ਨਿਊਯਾਰਕ ਸਟੇਟ ਅਸੈਂਬਲੀ (New York State Assembly) ਮੈਂਬਰ ਜੈਨੀਫਰ ਰਾਜਕੁਮਾਰ ਨੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਅਤੇ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਐਤਵਾਰ ਨੂੰ ਇੱਥੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।

Related Articles

Leave a Reply

Your email address will not be published. Required fields are marked *

Back to top button