ਦੁਬਈ ਤੋਂ ਪੇਸਟ ਬਣਾ ਕੇ ਲਿਆਂਦਾ 92 ਲੱਖ ਦਾ ਸੋਨਾ Amritsar Airport ‘ਤੇ ਫੜਿਆ ਗਿਆ
BolPunjabDe Buero
ਪੰਜਾਬ ਦੇ ਅੰਮ੍ਰਿਤਸਰ ‘ਚ ਕਸਟਮ ਵਿਭਾਗ Customs Act) ਨੇ 2 ਦਿਨਾਂ ‘ਚ ਡੇਢ ਕਿੱਲੋ ਤੋਂ ਜ਼ਿਆਦਾ ਸੋਨਾ ਜ਼ਬਤ ਕੀਤਾ ਹੈ,ਦੋਵਾਂ ਮਾਮਲਿਆਂ ‘ਚ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਕਸਟਮ ਐਕਟ (Customs Act) 1962 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਇਨ੍ਹਾਂ ਮਾਮਲਿਆਂ ਵਿਚ ਤਸਕਰ ਇਸ ਨੂੰ ਪੇਸਟ ਬਣਾ ਕੇ ਸੋਨੇ ਦੀ ਤਸਕਰੀ ਕਰ ਰਹੇ ਸਨ ਤਾਂ ਜੋ ਕਸਟਮ ਵਿਭਾਗ ਦੇ ਧਿਆਨ ਤੋਂ ਬਚਿਆ ਜਾ ਸਕੇ।
ਪਹਿਲਾ ਮਾਮਲਾ ਬੀਤੇ ਕੱਲ੍ਹ ਦਾ ਹੈ,ਕਸਟਮ ਵਿਭਾਗ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Shri Guru Ramdas Ji International Airport) ‘ਤੇ 905.4 ਗ੍ਰਾਮ ਸੋਨਾ ਜ਼ਬਤ ਕੀਤਾ ਸੀ,ਸੋਮਵਾਰ ਨੂੰ ਅੰਮ੍ਰਿਤਸਰ ਕਸਟਮ ਵੱਲੋਂ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਜਿਸ ਵਿਚ ਕਸਟਮ ਵਿਭਾਗ (Customs Act) ਨੇ ਅੰਮ੍ਰਿਤਸਰ ਏਅਰਪੋਰਟ (Amritsar Airport) ਤੋਂ 593 ਗ੍ਰਾਮ ਸੋਨੇ ਦੀ ਤਸਕਰੀ ਨੂੰ ਰੋਕਿਆ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਮੁਲਜ਼ਮ ਦੁਬਈ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਪੁੱਜੇ ਸਨ।
ਇਨ੍ਹਾਂ ਦੋਵਾਂ ਮਾਮਲਿਆਂ ‘ਚ ਸੋਨੇ ਦੀ ਪੇਸਟ ਬਣਾ ਕੇ ਸਰੀਰ ਵਿੱਚ ਛੁਪਾ ਕੇ ਲਿਆਂਦਾ ਗਿਆ ਸੀ ਪਰ ਜਦੋਂ ਕਸਟਮ ਵਿਭਾਗ ਨੇ ਤੁਰੰਤ ਚੈਕਿੰਗ ਕੀਤੀ ਤਾਂ ਸੋਨੇ ਦੀ ਤਸਕਰੀ ਨੂੰ ਫੜਨ ਵਿਚ ਸਫ਼ਲਤਾ ਮਿਲੀ,ਕਸਟਮ ਵਿਭਾਗ (Customs Act) ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿਚ ਸੋਨਾ ਤਸਕਰੀ ਕਰਨ ਵਾਲੇ ਗਿਰੋਹ ਦੇ ਖਿਲਾਫ ਅਗਲੇਰੀ ਕਾਰਵਾਈ ਕਰ ਰਹੀ ਹੈ,ਦੋ ਦਿਨਾਂ ਵਿਚ ਜ਼ਬਤ ਕੀਤੇ ਗਏ ਸੋਨੇ ਦੀ ਕੁੱਲ ਕੀਮਤ 91.92 ਲੱਖ ਰੁਪਏ ਹੈ,ਜਿੱਥੇ 29 ਅਕਤੂਬਰ ਨੂੰ ਕਸਟਮ ਵਿਭਾਗ ਨੇ 55.42 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਸੀ,ਉੱਥੇ ਹੀ ਅੱਜ ਸੋਮਵਾਰ ਨੂੰ ਕਸਟਮ ਵਿਭਾਗ ਨੇ 36.5 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ।