National

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਿਜਯਾਦਸ਼ਮੀ ਦੀ ਵਧਾਈ ਦਿੱਤੀ

BolPunjabDe Buero

ਅੱਜ ਪੂਰੇ ਦੇਸ਼ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਹੈ,ਵਿਜਯਾਦਸ਼ਮੀ ਨੂੰ ਲੈ ਕੇ ਪੂਰੇ ਦੇਸ਼ ‘ਚ ਵੱਖਰਾ ਹੀ ਉਤਸ਼ਾਹ ਹੈ,ਇਸ ਦਿਨ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ,ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸਮੇਤ ਕਈ ਵੱਡੇ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਜਯਾਦਸ਼ਮੀ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ,ਉਨ੍ਹਾਂ ਨੇ ਐਕਸ ‘ਤੇ ਆਪਣੀ ਪੋਸਟ ‘ਚ ਕਿਹਾ,‘ਦੇਸ਼ ਭਰ ‘ਚ ਮੇਰੇ ਪਰਿਵਾਰਕ ਮੈਂਬਰਾਂ ਨੂੰ ਵਿਜਯਾਦਸ਼ਮੀ ਦੀਆਂ ਮੁਬਾਰਕਾਂ।

ਇਹ ਪਵਿੱਤਰ ਤਿਉਹਾਰ ਨਕਾਰਾਤਮਕ ਸ਼ਕਤੀਆਂ ਨੂੰ ਖਤਮ ਕਰਨ ਦੇ ਨਾਲ-ਨਾਲ ਜੀਵਨ ਵਿੱਚ ਚੰਗਿਆਈ ਨੂੰ ਅਪਣਾਉਣ ਦਾ ਸੁਨੇਹਾ ਲੈ ਕੇ ਆਉਂਦਾ ਹੈ,ਤੁਹਾਨੂੰ ਸਾਰਿਆਂ ਨੂੰ ਵਿਜਯਾਦਸ਼ਮੀ ਦੀਆਂ ਮੁਬਾਰਕਾਂ!’ ਇਸ ਦੌਰਾਨ ਸੈਕਟਰ 10 ਸਥਿਤ ਦਵਾਰਕਾ ਸ਼੍ਰੀ ਰਾਮਲੀਲਾ ਸੁਸਾਇਟੀ (Dwarka Sri Ramlila Society) ‘ਚ ਆਯੋਜਿਤ ਰਾਮਲੀਲਾ ਦੇ ਆਖਰੀ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਣਗੇ,ਪ੍ਰਦੂਸ਼ਣ ਦੇ ਮੱਦੇਨਜ਼ਰ ਹਰੇ ਪਟਾਕਿਆਂ ਦੀ ਵੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇਗੀ,ਸਾਰੇ ਪੁਤਲੇ ਹਰੇ ਪਟਾਕੇ ਅਤੇ ਇਲੈਕਟ੍ਰਿਕ ਸ਼ਾਰਟ (Electric Short) ਨਾਲ ਸਾੜੇ ਜਾਣਗੇ।

Related Articles

Leave a Reply

Your email address will not be published. Required fields are marked *

Back to top button