ਰੋਪੜ ਜੇਲ ਤੋਂ ਰਿਹਾਅ ਹੋਏ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ
BolPunjabDe Buero
ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ (Kulbir Singh Zira) ਰੋਪੜ ਜੇਲ ਤੋਂ ਰਿਹਾਅ ਹੋ ਗਏ ਹਨ,ਰਿਹਾਈ ਮੌਕੇ ਉਨ੍ਹਾਂ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਨੂੰ ਵਾਹਿਗੁਰੂ ਜੀ ਅਤੇ ਅਦਾਲਤ ਉਤੇ ਪੂਰਾ ਯਕੀਨ ਸੀ,ਇਸ ਮੌਕੇ ਉਨ੍ਹਾਂ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਸਮਰਥਕਾਂ ਦਾ ਧੰਨਵਾਦ ਵੀ ਕੀਤਾ,ਰਿਹਾਈ ਮੌਕੇ ਕੁਲਬੀਰ ਜ਼ੀਰਾ ਦੇ ਹੱਥ ਵਿਚ ਗੁਟਕਾ ਸਾਹਿਬ ਵੀ ਸੀ,ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿਚ ਅੱਜ ਹਾਈ ਕੋਰਟ ਵਿਚ ਸੁਣਵਾਈ ਹੋਈ।
ਕੁਲਬੀਰ ਸਿੰਘ ਜ਼ੀਰਾ (Kulbir Singh Zira) ਦੇ ਭਰਾ ਨੇ ਸ਼ੁਕਰਵਾਰ ਨੂੰ ਹਾਈ ਕੋਰਟ (High Court) ‘ਚ ਪਟੀਸ਼ਨ ਦਾਇਰ ਕਰਕੇ ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦਸਿਆ ਸੀ,ਕੁਲਬੀਰ ਸਿੰਘ ਜ਼ੀਰਾ (Kulbir Singh Zira) ਦੇ ਵਕੀਲ ਨੇ ਹਾਈ ਕੋਰਟ (High Court) ਨੂੰ ਕਿਹਾ ਕਿ ਉਹ ਉਸ ਨੂੰ ਇਕ ਦਿਨ ਲਈ ਹਿਰਾਸਤ ਵਿਚ ਰੱਖ ਸਕਦੇ ਹਨ ਪਰ ਕਿਸ ਆਧਾਰ ‘ਤੇ ਉਸ ਨੂੰ 24 ਘੰਟੇ ਤੋਂ ਵੱਧ ਹਿਰਾਸਤ ਵਿਚ ਰੱਖਿਆ ਗਿਆ ਹੈ,ਉਨ੍ਹਾਂ ਕਿਹਾ ਕਿ ਅਸੀਂ ਜ਼ਮਾਨਤ ਬਾਂਡ ਵੀ ਭਰ ਚੁੱਕੇ ਹਾਂ,ਹੁਕਮਾਂ ਦੀ ਕਾਪੀ ਵੀ ਮੰਗੀ ਗਈ ਹੈ,ਵਕੀਲ ਨੇ ਕਿਹਾ ਕਿ ਧਾਰਾ 107 ਅਤੇ 151 ਤਹਿਤ ਕਿਸੇ ਨੂੰ 24 ਘੰਟਿਆਂ ਤੋਂ ਵੱਧ ਅੰਦਰ ਨਹੀਂ ਰੱਖਿਆ ਜਾ ਸਕਦਾ।