CrimePunjab

ਮੁਹਾਲੀ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਜ਼ੀਰਕਪੁਰ ਤੋਂ ਗੈਂਗਸਟਰ ਲਾਰੈਂਸ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ

BolPunjabDe Buero

ਮੁਹਾਲੀ ਪੁਲਿਸ (Mohali Police) ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) (SSOC) ਨੇ ਜ਼ੀਰਕਪੁਰ ਤੋਂ ਗੈਂਗਸਟਰ ਲਾਰੈਂਸ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ,ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇਕ .32 ਬੋਰ ਦਾ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ,ਉਹ ਤਿਉਹਾਰਾਂ ਤੋਂ ਪਹਿਲਾਂ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਵਾਲੇ ਸਨ,ਪੁਲਿਸ ਨੇ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਮੁਹਾਲੀ ਪੁਲਿਸ (Mohali Police) ਨੇ ਗੁਪਤ ਸੂਚਨਾ ਦੇ ਆਧਾਰ ’ਤੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਸ਼ੀ ਇਲਾਕੇ ‘ਚ ਨਜਾਇਜ਼ ਹਥਿਆਰ ਲੈ ਕੇ ਘੁੰਮ ਰਹੇ ਹਨ ਅਤੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ,ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਚਾਰੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਮੁਲਜ਼ਮਾਂ ਦੀ ਪਛਾਣ ਸੁਪਰੀਮ ਸਿੰਘ ਉਰਫ ਪ੍ਰੀਤ ਵਾਸੀ ਫਤਿਹਗੜ੍ਹ ਸਾਹਿਬ, ਅਰਮਾਨਦੀਪ ਸਿੰਘ ਉਰਫ ਅਰਮਾਨ ਵਾਸੀ ਅੰਮ੍ਰਿਤਸਰ, ਜਸਵੀਰ ਸਿੰਘ ਵਾਸੀ ਅਜਨਾਲਾ ਅਤੇ ਹਰਦੀਪ ਸਿੰਘ ਵਾਸੀ ਜ਼ੀਰਕਪੁਰ, ਮੁਹਾਲੀ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ।


ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪਤਾ ਲੱਗਾ ਹੈ ਕਿ ਚਾਰੇ ਮੁਲਜ਼ਮਾਂ ਨੂੰ ਲਾਰੈਂਸ ਗੈਂਗ ਦੇ ਖਾਸ ਗੈਂਗਸਟਰ ਤਰਸੇਮ ਸਿੰਘ ਵਲੋਂ ਹਦਾਇਤਾਂ ਦਿਤੀਆਂ ਗਈਆਂ ਸਨ,ਉਹ ਮੂਲ ਰੂਪ ਵਿਚ ਫਾਜ਼ਿਲਕਾ,ਪੰਜਾਬ ਦਾ ਰਹਿਣ ਵਾਲਾ ਹੈ,ਇਸ ਸਮੇਂ ਉਹ ਵਿਦੇਸ਼ ਵਿਚ ਕੈਨੇਡਾ ਵਿੱਚ ਰਹਿ ਰਿਹਾ ਹੈ,ਉਸ ਦੇ ਕਹਿਣ ‘ਤੇ ਹੀ ਉਨ੍ਹਾਂ ਨੇ ਕੋਈ ਵੱਡਾ ਅਪਰਾਧ ਕਰਨਾ ਸੀ,ਜ਼ੀਰਕਪੁਰ ਪੁਲਿਸ ਨੇ ਮੀਤ ਬਾਊਂਸਰ ਦੇ ਕਤਲ ਵਿਚ ਸ਼ਾਮਲ ਲਾਰੈਂਸ ਗੈਂਗ ਦੇ ਸਰਗਨਾ ਟੋਪੀ ਨੂੰ ਗਾਜ਼ੀਪੁਰ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਇਸ ਮੁਲਜ਼ਮ ਕੋਲੋਂ ਇਕ .30 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ,ਇਹ ਗੈਂਗਸਟਰ ਲਾਰੈਂਸ (Gangster Lawrence) ਲਈ ਕੰਮ ਕਰਦਾ ਹੈ,ਮੁਲਜ਼ਮ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਈ ਕੇਸ ਦਰਜ ਹਨ,ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਕਈ ਥਾਵਾਂ ‘ਤੇ ਭਾਲ ਲਈ ਲੈ ਗਈ,ਇਸ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ,ਭੱਜਣ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਫਰੈਕਚਰ ਹੋ ਗਈ, ਪੁਲਿਲ ਨੇ ਉਸ ਨੂੰ ਹੁਣੇ ਹੀ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਹੈ,ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਹਾਲੇ ਤੱਕ ਉਸ ਦੇ ਹੋਰ ਸਾਥੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

Related Articles

Leave a Reply

Your email address will not be published. Required fields are marked *

Back to top button