ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਵਿਸ਼ਵ ਭਰ ਵਿਚ ਵਸੇ ਸ਼ਰਧਾਲੂਆਂ ਲਈ ਗੁਰਦੁਆਰਿਆਂ,ਮੰਦਰਾਂ ਦੇ ਵਰਚੂਅਲ ਟੂਰ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ
BolPunjabDe Buero
ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਵਿਸ਼ਵ ਭਰ ਵਿਚ ਵਸੇ ਸ਼ਰਧਾਲੂਆਂ ਲਈ ਗੁਰਦੁਆਰਿਆਂ, ਮੰਦਰਾਂ ਦੇ ਵਰਚੂਅਲ ਟੂਰ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ,ਇਸ ਦੇ ਬਾਅਦ ਦੁਨੀਆ ਭਰ ਤੋਂ ਸ਼ਰਧਾਲੂ ਆਪਣੇ ਘਰ ਵਿਚ ਬੈਠੇ ਆਰਾਮ ਨਾਲ ਆਨਲਾਈਨ ਪਾਕਿ ਸਥਿਤ ਧਾਰਮਿਕ ਥਾਵਾਂ ਦੀ ਖੁਸ਼ਹਾਲ ਅਧਿਆਤਮਕ ਵਿਰਾਸਤ ਦੇ ਦਰਸ਼ਨ ਕਰ ਸਕਣਗੇ,ਇਸ ਦੇ ਨਾਲ ਹੀ ਘੱਟ ਗਿਣਤੀਆਂ ਲਈ ਸਕਾਲਰਸ਼ਿਪ ਵਿਚ ਵੀ ਬਦਲਾਅ ਕੀਤਾ ਗਿਆ ਹੈ।
ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (Evacuee Trust Property Board) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਬੋਰਡ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ,ਕਟਾਸ ਰਾਜ ਮਦਰ ਚਵਾਲ,ਗੁਰਦੁਆਰਾ ਜਨਮ ਸਥਾਨ,ਨਨਕਾਣਾ ਸਾਹਿਬ ਜੀ (Nankana Sahib Ji) ਤੇ ਸਾਧੂ ਬੇਲਾ ਮੰਦਰ ਸਣੇ 5 ਮੰਦਰਾਂਤੇ ਗੁਰਦੁਆਰਿਆਂ ਦਾ ਡਿਜੀਟਲਕਰਨ ਦਾ ਫੈਸਲਾ ਲਿਆ ਹੈ,ਉਨ੍ਹਾਂ ਦੱਸਿਆ ਕਿ ਇਹ ਫੈਸਲਾ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (Evacuee Trust Property Board) ਦੀ ਆਯੋਜਿਤ 353ਵੀਂ ਬੈਠਕ ਦੌਰਾਨ ਲਿਆ ਗਿਆ ਜਿਸ ਵਿਚ ਪੂਰੇ ਪਾਕਿਸਤਾਨ ਤੋਂ ਸਿੱਖ ਤੇ ਹਿੰਦੂ ਅਧਿਕਾਰੀਆਂ ਤੇ ਗੈਰ-ਅਧਿਕਾਰਕ ਮੈਂਬਰਾਂ ਨੇ ਹਿੱਸਾਲਿਆ।
ਬੁਲਾਰੇ ਹਾਸ਼ਮੀ ਨੇਕਿਹਾ ਕਿ ਇੰਟਰਨੈਕਟ ਕਨੈਕਸ਼ਨ ਨਾਲ ਦੁਨੀਆ ਵਿਚ ਕਿਤੋਂਵੀ ਸ਼ਰਧਾਲੂ ਵਰਚੂਅਲ ਟੂਰ ਦਾ ਤਜਰਬਾ ਦੇਵੇਗਾ। ਇਸ ਦੌਰਾਨ ਸ਼ਰਧਾਲੂਆੰ ਨੂੰ ਗਰਭ ਗ੍ਰਹਿਆਂ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਹਿੰਦੂ ਤੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਉਨ੍ਹਾਂ ਦੱਸਿਆ ਕਿ ਬੋਰਡ ਨੇ ਦੁਨੀਆ ਭਰ ਦੇ ਹਿੰਦੂ ਤੇ ਸਿੱਖ ਤੀਰਥ ਯਾਤਰੀਆਂ ਨੂੰ ਸਰਵਉਤਮ ਸਹੂਲਤਾਂ ਪ੍ਰਦਾਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।